Episode Details
Back to Episodes
ਆਸਟ੍ਰੇਲੀਅਨ ਸਿੱਖ ਅਵਾਰਡਜ਼ 2026: ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ, ਸੇਵਾ ਅਤੇ ਕਾਬਲੀਅਤ ਦਾ ਜਸ਼ਨ
Published 2 days ago
Description
Australian Sikh Awards for Excellence 2026 ਦੌਰਾਨ 300 ਤੋਂ ਵੱਧ ਮਹਿਮਾਨਾਂ ਦੀ ਹਾਜ਼ਰੀ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਅੱਠ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। 2023 ਵਿੱਚ ਸ਼ੁਰੂ ਹੋਏ ਇਨ੍ਹਾਂ ਐਵਾਰਡਜ਼ ਦੇ ਇਸ ਸਾਲ ਦੇ ਜੇਤੂਆਂ ਵਿੱਚ ਬਿਜਿੰਦਰ ਦੁੱਗਲ OAM, ਹਸਰਤ ਕੌਰ ਗਿੱਲ, ਡਾ. ਨਰਿੰਦਰ ਪਾਲ ਸਿੰਘ, ਮਨੀਤ ਸਿੰਘ, ਹਰਮੋਹਨ ਸਿੰਘ ਵਾਲੀਆ, ਗਰੇਵਾਲ ਪਰਿਵਾਰ, ਬਾਲੀ ਪੱਡਾ ਅਤੇ ਸਵਰਗਵਾਸੀ ਅਜਮੇਰ ਸਿੰਘ ਗਿੱਲ (ਮਰਣ ਉਪਰੰਤ ਖਾਸ ਸਨਮਾਨ) ਸ਼ਾਮਲ ਹਨ। ਸਮਾਗਮ ਵਿੱਚ ਸੰਘੀ ਅਤੇ NSW ਸਰਕਾਰ ਦੇ ਕਈ ਸੀਨੀਅਰ ਮੰਤਰੀਆਂ ਅਤੇ ਸਿਆਸੀ ਆਗੂਆਂ ਦੀ ਸ਼ਮੂਲੀਅਤ ਨੇ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੇ ਵੱਧ ਰਹੇ ਯੋਗਦਾਨ ਅਤੇ ਮਾਨਤਾ ਨੂੰ ਵੀ ਦਰਸਾਇਆ। ਸੁਣੋ ਪੂਰੀ ਜਾਣਕਾਰੀ ਇਸ ਪੌਡਕਾਸਟ ਵਿੱਚ...