Episode Details
Back to Episodes
ਖ਼ਬਰਨਾਮਾ: ਪਲਾਊ ਲਈ ਆਸਟ੍ਰੇਲੀਆ ਦਾ ਊਰਜਾ ਨਿਵੇਸ਼, ਤੰਬਾਕੂ ਟੈਕਸ ’ਤੇ ਵਿਵਾਦ ਅਤੇ ਪੰਜਾਬ ਦੀ ਸਿਆਸੀ ਗਰਮੀ
Published 22 hours ago
Description
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਪਲਾਉ ਵਿੱਚ ਨਵੀਂ ਬੈਟਰੀ ਸਟੋਰੇਜ ਅਪਗ੍ਰੇਡ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਦੇਸ਼ ਦੀ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ ਹੋਵੇਗਾ। ਇਸੇ ਦੌਰਾਨ ਰੱਖਿਆ ਮੰਤਰੀ ਰਿਚਰਡ ਮਾਰਲਜ਼ ਨੇ ਅਮਰੀਕਾ ਨਾਲ ਗਠਜੋੜ ਨੂੰ ਇੰਡੋ-ਪੈਸਿਫਿਕ ਖੇਤਰ ਦੀ ਸੁਰੱਖਿਆ ਲਈ ਅਹਿਮ ਕਰਾਰ ਦਿੱਤਾ ਹੈ। ਉੱਧਰ, ਕੋਅਲੀਸ਼ਨ ਨੇ ਗੈਰਕਾਨੂੰਨੀ ਤੰਬਾਕੂ ਵਪਾਰ ਨੂੰ ਰੋਕਣ ਲਈ ਤੰਬਾਕੂ ਐਕਸਾਈਜ਼ ਵਿੱਚ 80 ਫ਼ੀਸਦੀ ਕਟੌਤੀ ਦੀ ਯੋਜਨਾ ਪੇਸ਼ ਕੀਤੀ ਹੈ, ਜਿਸ ਉੱਤੇ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਫਸਟ ਨੇਸ਼ਨਜ਼ ਲੋਕਾਂ ਖ਼ਿਲਾਫ਼ ਨਸਲਵਾਦ ਦੀਆਂ ਸ਼ਿਕਾਇਤਾਂ ਲਈ ਬਣੇ ਆਨਲਾਈਨ ਰਜਿਸਟਰ ਨੂੰ ਵੀ ਵਾਧੂ ਫੰਡਿੰਗ ਮਿਲਣ ਜਾ ਰਹੀ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।