Episode Details
Back to Episodes
ਬਾਲੀਵੁੱਡ ਗੱਪਸ਼ੱਪ: IFFM 2026 ਦੌਰਾਨ La Trobe University ਨੇ ਰਾਣੀ ਮੁਖਰਜੀ ਨੂੰ ਦਿੱਤੀ ਆਨਰੇਰੀ ਡਾਕਟਰੇਟ
Published 2 weeks, 1 day ago
Description
ਮਸ਼ਹੂਰ ਭਾਰਤੀ ਅਦਾਕਾਰਾ ਰਾਣੀ ਮੁਖਰਜੀ ਨੂੰ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੌਰਾਨ La Trobe University ਵੱਲੋਂ ਆਨਰੇਰੀ ਡਾਕਟਰ ਆਫ ਲੈਟਰਜ਼ (D.Litt. honoris causa) ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਮਾਗਮ ਸ਼ੁੱਕਰਵਾਰ, 14 ਅਗਸਤ ਨੂੰ ਮੈਲਬਰਨ ਵਿਖੇ ਕਰਵਾਇਆ ਗਿਆ। ਯੂਨੀਵਰਸਿਟੀ ਨੇ ਰਾਣੀ ਮੁਖਰਜੀ ਨੂੰ ਭਾਰਤੀ ਸਿਨੇਮਾ ਵਿੱਚ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਔਰਤਾਂ, ਬੱਚਿਆਂ ਤੇ ਪੱਛੜੇ ਹੋਏ ਲੋਕਾਂ ਲਈ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਕਰਕੇ ਇਸ ਖਿਤਾਬ ਨਾਲ ਨਵਾਜਿਆ ਹੈ। ਇਸ ਤੋਂ ਇਲਾਵਾ ਸੁਣੋ ਫ਼ਿਲਮ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ 'ਬਾਲੀਵੁੱਡ ਗੱਪਸ਼ੱਪ' ਵਿੱਚ।