Episode Details
Back to Episodes
ਵਰਜੀਨੀਆ ਗੁਰਦੁਆਰਾ ਅੱਗ: ਜਾਂਚ ਕਮੇਟੀ ਮੁਤਾਬਕ ਸਰੂਪ ਬਚਾਉਣ ਲਈ 14 ਮਿੰਟ ਦੀ ਗੁੰਜਾਇਸ਼ ਸੀ
Published 4 weeks, 2 days ago
Description
ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ (ਨਜ਼ਦੀਕ ਐਡੀਲੇਡ) ਸਥਿਤ ਦਸ਼ਮੇਸ਼ ਦਰਬਾਰ ਗੁਰਦੁਆਰੇ ਵਿੱਚ ਅੱਗ ਲੱਗਣ ਦੀ ਘਟਨਾ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਜਾਂਚ ਕਮੇਟੀ ਦੀਆਂ ਮੁੱਢਲੀਆਂ ਖੋਜਾਂ ਸਾਹਮਣੇ ਆਈਆਂ ਹਨ। ਗੁਰਦੁਆਰਾ ਪ੍ਰਧਾਨ ਬਖ਼ਸ਼ੀਸ਼ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਮੇਟੀ ਦੇ ਸੰਖੇਪ ਅਨੁਸਾਰ ਅੱਗ ਸ਼ੁਰੂ ਹੋਣ ਤੋਂ ਬਾਅਦ ਲਗਭਗ 14 ਮਿੰਟ ਦਾ ਸਮਾਂ ਅਜਿਹਾ ਸੀ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਚਾਇਆ ਜਾ ਸਕਦਾ ਸੀ। ਘਟਨਾ ਵਿੱਚ ਚਾਰ ਸਰੂਪ ਵੀ ਨੁਕਸਾਨਗ੍ਰਸਤ ਹੋਏ। ਭਾਵੁਕ ਬਖ਼ਸ਼ੀਸ਼ ਸਿੰਘ ਨੇ ਭਾਈਚਾਰੇ ਨੂੰ ਦੋਸ਼ ਲਗਾਉਣ ਦੀ ਬਜਾਏ ਇਸ ਦੁੱਖ ਦੀ ਘੜੀ ਵਿੱਚ ਇੱਕ-ਦੂਜੇ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।