Episode Details
Back to Episodes
ਖ਼ਬਰਨਾਮਾ: ਬ੍ਰਿਟੇਨ ਦੀਆਂ ਗਲਤੀਆਂ ਤੋਂ ਸਿੱਖਣ ਬਾਰੇ ਹੈਨਸਨ ਦਾ ਬਿਆਨ, ਤੇ ਦਿੱਲੀ 'ਚ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ
Published 1 month, 2 weeks ago
Description
ਵਨ ਨੇਸ਼ਨ ਪਾਰਟੀ ਦੀ ਆਗੂ ਪੌਲੀਨ ਹੈਨਸਨ ਨੇ ਪਰਥ ਵਿੱਚ ਹੋਏ ਬਿਜ਼ਨਸ ਇੰਡਸਟਰੀ ਬ੍ਰੇਕਫਾਸਟ ਦੌਰਾਨ ਆਪਣੀ ਯੂਨਾਈਟਿਡ ਕਿੰਗਡਮ ਯਾਤਰਾ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਬਰਤਾਨੀਆ ਦੀਆਂ ਨੀਤੀਆਂ ਅਤੇ ਚੁਣੌਤੀਆਂ ਤੋਂ ਆਸਟ੍ਰੇਲੀਆ ਨੂੰ ਸਬਕ ਲੈਣ ਦੀ ਲੋੜ ਹੈ। ਉੱਧਰ ਭਾਰਤ ਵਿੱਚ ਕੋਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਦਿੱਲੀ ਦੇ ਜੰਤਰ ਮੰਤਰ ’ਤੇ ਮੁੜ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਸੰਸਦ ਵੱਲ ਮਾਰਚ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਤਣਾਅ ਵਧਿਆ, ਜਿਸ ਵਿੱਚ ਲਾਠੀਚਾਰਜ ਅਤੇ ਹੰਝੂ ਗੈਸ ਦੀ ਵਰਤੋਂ ਦੀ ਗੱਲ ਸਾਹਮਣੇ ਆਈ। ਇਨ੍ਹਾਂ ਸਮੇਤ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।