Episode Details
Back to Episodes
ਖ਼ਬਰਨਾਮਾ: Strait of Hormuz ਨੂੰ ਲੈ ਕੇ ਅਨਿਸ਼ਚਿਤਤਾ - ਈਂਧਨ ਦੀਆਂ ਕੀਮਤਾਂ ਵਧਣ ਦਾ ਖ਼ਤਰਾ ਬਰਕਰਾਰ
Published 1 month, 3 weeks ago
Description
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਈਂਧਨ ਦੀਆਂ ਕੀਮਤਾਂ ਵਧਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ, ਕਿਉਂਕਿ Strait of Hormuz ਰਾਹੀਂ ਤੇਲ ਦੀ ਸਪਲਾਈ ਨੂੰ ਲੈ ਕੇ ਅਨਿਸ਼ਚਿਤਤਾ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਦਿਨ ਪਹਿਲਾਂ ਕੀਤੇ ਆਪਣੇ ਉਸ ਪ੍ਰਸਤਾਵ ਨੂੰ ਵਾਪਸ ਲੈ ਰਹੇ ਹਨ, ਜਿਸ ਤਹਿਤ Strait of Hormuz ਰਾਹੀਂ ਲੰਘਣ ਵਾਲੇ ਸਾਰੇ ਮਾਲ-ਢੋਆਈ ਜਹਾਜ਼ਾਂ 'ਤੇ 20 ਫ਼ੀਸਦੀ ਫ਼ੀਸ ਲਗਾਉਣ ਦੀ ਯੋਜਨਾ ਸੀ। ਇਹ ਫ਼ੈਸਲਾ ਉਸ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਇਰਾਨ ਇਸ ਅਹਿਮ ਸਮੁੰਦਰੀ ਰਸਤੇ 'ਤੇ ਕਬਜ਼ੇ ਲਈ ਆਹਮੋ-ਸਾਹਮਣੇ ਹਨ।