Episode Details
Back to Episodes
ਬਾਲੀਵੁਡ ਗੱਪਸ਼ੱਪ: ਦਿਲਜੀਤ ਦੋਸਾਂਝ ਦੀ ‘ਸਤਲੁਜ’ 2 ਦਿਨਾਂ ਬਾਅਦ ਭਾਰਤ ਵਿੱਚ Zee5 ਤੋਂ ਹਟਾਈ ਗਈ
Published 1 month, 4 weeks ago
Description
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ (ਪਹਿਲਾਂ ‘ਪੰਜਾਬ 95') ਸਾਢੇ ਤਿੰਨ ਸਾਲ ਦੀ ਉਡੀਕ ਤੋਂ ਬਾਅਦ OTT ਪਲੇਟਫਾਰਮ Zee5 ਰਾਹੀਂ ਦਰਸ਼ਕਾਂ ਤੱਕ ਪਹੁੰਚੀ, ਪਰ ਭਾਰਤ ਵਿੱਚ ਦੋ ਦਿਨ ਬਾਅਦ ਇਹ ਸਟ੍ਰੀਮਿੰਗ ਤੋਂ ਹਟਾ ਦਿੱਤੀ ਗਈ। ਅਦਾਕਾਰ ਦਿਲਜੀਤ ਦੋਸਾਂਝ ਅਤੇ ਨਿਰਦੇਸ਼ਕ ਹਨੀ ਤ੍ਰੇਹਾਨ ਨੇ ਫ਼ਿਲਮ ਦੀ ਰਿਲੀਜ਼ ਲਈ ਸੈਂਸਰ ਸਰਟੀਫਿਕੇਟ ਹਾਸਲ ਕਰਨ ਦੀ ਲੰਮੀ ਜੱਦੋ-ਜਹਿਦ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਸੁਣੋ ਇਸ ਆਡੀਓ ਵਿੱਚ ਫ਼ਿਲਮ ਨਾਲ ਜੁੜੀਆਂ ਹੋਰ ਜਾਣਕਾਰੀਆਂ ਅਤੇ ਬਾਲੀਵੁੱਡ ਦੀਆਂ ਤਾਜ਼ਾ ਖ਼ਬਰਾਂ।