Episode Details
Back to Episodes
ਖ਼ਬਰਨਾਮਾ: ਮੈਲਬਰਨ ਦੇ ਕ੍ਰੇਗੀਬਰਨ 'ਚ 15 ਸਾਲਾ ਲੜਕੇ ਦੀ ਸ਼ੱਕੀ ਮੌਤ, ਪੁਲਿਸ ਨੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
Published 2 months ago
Description
ਮੈਲਬਰਨ ਦੇ ਉੱਤਰੀ ਇਲਾਕੇ ਕ੍ਰੇਗੀਬਰਨ ਵਿੱਚ ਇੱਕ ਕਮਿਊਨਿਟੀ ਮੈਡੀਕਲ ਸੈਂਟਰ ਦੇ ਬਾਹਰ 15 ਸਾਲ ਦੇ ਲੜਕੇ ਦੀ ਮੌਤ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 16 ਸਾਲ ਦੇ ਇੱਕ ਕਿਸ਼ੋਰ ਅਤੇ 19 ਸਾਲ ਦੇ ਇੱਕ ਨੌਜਵਾਨ ਤੋਂ ਹੋਮੀਸਾਈਡ ਡਿਟੈਕਟਿਵ ਟੀਮ ਪੁੱਛਗਿੱਛ ਕਰ ਰਹੀ ਹੈ। ਵਿਕਟੋਰੀਆ ਪੁਲਿਸ ਮੁਤਾਬਕ, ਬੁੱਧਵਾਰ ਰਾਤ ਨੂੰ 15 ਸਾਲਾ ਲੜਕਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ ਅਤੇ ਉਸਦੇ ਸਰੀਰ ‘ਤੇ ਚਾਕੂ ਨਾਲ ਵਾਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।