Episode Details
Back to Episodes
ਕੋਵਿਡ ਦੌਰਾਨ ਨੌਕਰੀ ਜਾਣ ਤੋਂ ਬਾਅਦ ਸ਼ੈਪਰਟਨ 'ਚ ਬਣਾਇਆ ਫਾਰਮ, ਕਿਸਾਨ ਗੁਰਿੰਦਰ ਸਿੰਘ ਦੀ ਸਫ਼ਲਤਾ ਦੀ ਵਿਲੱਖਣ ਕਹਾਣੀ
Published 2 months, 2 weeks ago
Description
ਵਿਕਟੋਰੀਆ ਦੇ ਫ਼ੂਡ ਬਾਊਲ ਸ਼ੈਪਰਟਨ ਵਿੱਚ "ਨਿਊ ਚੰਡੀਗੜ੍ਹ ਫਾਰਮ" ਚਲਾਉਣ ਵਾਲੇ ਕਿਸਾਨ ਗੁਰਿੰਦਰ ਸਿੰਘ ਨੇ SBS Punjabi ਨਾਲ ਆਪਣੀ ਖੇਤੀ ਦੀ ਦਿਲਚਸਪ ਕਹਾਣੀ ਸਾਂਝੀ ਕੀਤੀ ਹੈ। ਪੰਜਾਬ ਦੇ ਖੇਤੀਬਾੜੀ ਪਰਿਵਾਰ ਨਾਲ ਸੰਬੰਧਿਤ ਗੁਰਿੰਦਰ ਸਿੰਘ ਨੇ COVID ਦੌਰਾਨ ਨੌਕਰੀ ਗੁਆਉਣ ਤੋਂ ਬਾਅਦ ਸ਼ੈਪਰਟਨ 'ਚ ਆਪਣਾ ਫਾਰਮ ਖਰੀਦਿਆ ਅਤੇ ਸੇਬ, ਨਾਸ਼ਪਾਤੀ, ਆਲੂਬੁਖਾਰਾ ਤੇ ਖੁਰਮਾਨੀ ਸਮੇਤ ਵੱਖ-ਵੱਖ ਫਲ ਉਗਾਉਣੇ ਸ਼ੁਰੂ ਕੀਤੇ। ਉਹਨਾਂ ਮੁਤਾਬਿਕ ਇਸ ਇਲਾਕੇ ਵਿਚ ਉਪਜਾਊ ਧਰਤੀ ਅਤੇ ਸਰਕਾਰੀ ਇਰੀਗੇਸ਼ਨ ਸਿਸਟਮ ਕਾਰਨ ਖੇਤੀ ਲਈ ਬਹੁਤ ਵਧੀਆ ਮਾਹੌਲ ਹੈ। ਗੁਰਿੰਦਰ ਸਿੰਘ ਨੇ ਖੇਤੀ ਦੀਆਂ ਚੁਣੌਤੀਆਂ ਵੀ ਦੱਸੀਆਂ ਹਨ ਜਿਸ ਵਿੱਚ ਮਜ਼ਦੂਰਾਂ ਦੀ ਘਾਟ, ਮੌਸਮੀ ਸਮੱਸਿਆਵਾਂ ਅਤੇ ਫਰਟੀਲਾਈਜ਼ਰ-ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਸ਼ਾਮਲ ਹਨ।