Season 1 Episode 2704
ਅੱਜ ਦੀ ਕਹਾਣੀ ਨੂੰਹ-ਸੱਸ ਦੇ ਰਿਸ਼ਤੇ ਬਾਰੇ ਗੱਲ ਕਰਦੀ ਹੈ, ਇਹ ਉਹ ਰਿਸ਼ਤਾ ਹੈ ਜੋ ਰਿਸ਼ਤਾ ਬਣਨ ਤੋਂ ਪਹਿਲਾਂ ਜਿੰਨ੍ਹਾਂ ਪਿਆਰਾ ਅਤੇ ਨੇੜੇ ਵਾਲਾ ਜਾਪਦਾ ਹੈ, ਰਿਸ਼ਤਾ ਬਣਨ ਤੋਂ ਬਾਅਦ ਜ਼ਿਆਦਾਤਰ ਇਹ ਰਿਸ਼ਤਾ ਸਿਰੇ ਨਹੀਂ ਚੜ੍ਹਦਾ, ਕਿਸੇ ਘਰ ਸੱਸ, ਨੂੰਹ ਨੂੰ ਚੰਗਾ ਨਹੀਂ ਸਮਝਦੀ ਅਤੇ ਕਿਸੇ ਘਰ ਨੂੰਹ ਸੱਸ ਨੂੰ, ਬੜੇ ਚਾਅ ਰੀਝਾਂ ਨਾਲ ਇਕ ਮਾਂ ਆਪਣੇ ਪੁੱਤ ਨੂੰ ਵਿਆਹੁੰਦੀ ਹੈ ਪਰ ਕਈ ਵਾਰੀ ਇਹ ਚਾਅ ਧਰੇ ਧਰਾਏ ਰਹਿ ਜਾਂਦੇ ਹਨ ਅਤੇ ਇਹੋ ਕੁੱਝ ਕਈ ਵੇਰ ਕੁੜੀ ਨਾਲ ਵਾਪਰ ਜਾਂਦਾ ਹੈ ਜੋ ਬੜੇ ਚਾਵਾਂ ਨਾਲ ਆਪਣਾ ਮਾਪਿਆਂ ਦਾ ਘਰ ਛੱਡ ਕੇ ਕਿਸੇ ਦੂਜੇ ਘਰ ਆਈ ਹੁੰਦੀ ਹੈ ਪਰ ਉੱਥੇ ਉਸਨੂੰ ਪ੍ਰਵਾਨਗੀ ਨਹੀਂ ਮਿਲਦੀ, ਫਿਰ ਘਰ ਦੇ ਦੂਜੇ ਜੀਅ ਵੀ ਇਸ ਅੱਗ ਦੇ ਸੇਕ ਨਾਲ ਝੁਲਸਣ ਲੱਗ ਜਾਂਦੇ ਹਨ ਅਤੇ ਕਈ ਵਾਰੀ ਇਧਰ ਜਾਂ ਉਧਰ ਦੇ ਜੀਅ ਇਸ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰਦੇ ਹਨ, ਕੁੱਲ ਮਿਲਾ ਕੇ ਜੋ ਜ਼ਿੰਦਗੀ ਬੜੇ ਉਤਸ਼ਾਹ ਨਾਲ ਸ਼ੁਰੂ ਕੀਤੀ ਗਈ ਹੁੰਦੀ ਹੈ ਉਹ ਇਹਨਾਂ ਗੱਲਾਂ, ਤਾਨ੍ਹਿਆਂ-ਮਿਹਣਿਆਂ ਅਤੇ ਲੜਾਈਆਂ ਦੀ ਭੇਂਟ ਚੜ੍ਹ ਜਾਂਦੀ ਹੈ
ਪਰ ਜੇਕਰ ਹਰ ਇਨਸਾਨ ਆਪਣੇ ਪੱਧਰ ਤੇ ਥੋੜ੍ਹਾ ਬਹੁਤ ਵੀ ਸੋਚੇ ਕਿ ਆਖਿਰ ਅਸੀਂ ਸਭ ਇੱਕ ਦੂਜੇ ਲਈ ਹਾਂ, ਇਹ ਰਿਸ਼ਤੇ, ਇਹ ਸਮਾਜ, ਘਰ ਪਰਿਵਾਰ ਇਹ ਸਭ ਇੱਕ ਦੂਜੇ ਦਾ ਸਾਥ ਦੇਣ ਲਈ ਹਨ, ਹਰ ਇਨਸਾਨ ਦੂਜੇ ਇਨਸਾਨ ਦੀ ਕਦਰ ਕਰੇ, ਉਸਦੀਆਂ ਭਾਵਨਾਵਾਂ ਨੂੰ ਸਮਝੇ, ਕਦਰ ਕਰੇ, ਉਸਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਨਾ ਕਰੇ, ਆਪਣੇ ਸੁਬਾਹ ਨੂੰ ਖੁੱਲ੍ਹਾ ਰੱਖੇ, ਦੂਸਰੇ ਇਨਸਾਨ ਨੂੰ ਕਬੂਲ ਕਰੇ ਅਤੇ ਸਭ ਤੋਂ ਜਰੂਰੀ ਕਿ ਉਹ ਇੱਕ ਦੂਜੇ ਨੂੰ ਜੀਣ ਦੇਵੇ ਤਾਂ ਘਰ ਸਵਰਗ ਬਣ ਸਕਦੇ ਹਨ ਜਿੱਥੇ ਹਰ ਵੇਲ੍ਹੇ ਸੜ੍ਹੇ ਹੋਏ ਰਿਸ਼ਤਿਆਂ ਦੀ ਭੜਾਸ ਨਹੀਂ ਖਿੜੇ ਹੋਏ ਰਿਸ਼ਤਿਆਂ ਦੀ ਮਹਿਕ ਖਿੱਲਰੀ ਹੋਵੇਗੀ
Published on 1 week, 4 days ago
If you like Podbriefly.com, please consider donating to support the ongoing development.
Donate