Season 1 Episode 2406
ਬਲਦੇਵ ਸਿੰਘ ਮੁੱਟਾ, ਪ੍ਰਵਾਸੀ ਪਰਿਵਾਰਾਂ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ, ਮਾਨਸਿਕ ਸਿਹਤ, ਪਤੀ-ਪਤਨੀ ਅਤੇ ਬਜ਼ੁਰਗਾਂ ਦਰਮਿਆਨ ਪਰਵਾਰਿਕ ਸਬੰਧਾਂ ਨੂੰ ਚੰਗੇ ਬਣਾਉਣ ਲਈ ਮਾਹਿਰਾਨਾ ਸੁਝਾਅ ਦੇਣ ਲਈ ਜਾਣੇ ਜਾਂਦੇ ਹਨ।
ਉਨ੍ਹਾਂ ਦੁਆਰਾ 1990 ਵਿੱਚ ਟਰਾਂਟੋ, ਕੈਨੇਡਾ ਵਿੱਚ ਸਥਾਪਿਤ ਕੀਤੀ ਗਈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ (PCHS) ਹੁਣ ਆਸਟ੍ਰੇਲੀਆ ਵਿੱਚ ਵੀ ਯਤਨਸ਼ੀਲ ਹੈ।
ਇਸੇ ਲੜ੍ਹੀ ਤਹਿਤ ਬਲਦੇਵ ਸਿੰਘ ਮੱਟਾ ਮੈਲਬੌਰਨ ਅਤੇ ਸਿਡਨੀ ਵਿੱਚ ਸਤੰਬਰ ਅਤੇ ਅਕਤੂਬਰ ਮਹੀਨੇ ਸੈਮੀਨਾਰ/ਸੈਸ਼ਨ ਕਰਨ ਜਾ ਰਹੇ ਹਨ ਜਿਸ ਵਿੱਚ ਆਪ ਸਭ ਨੂੰ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ।
ਰੇਡੀਓ ਹਾਂਜੀ ਉੱਤੇ ਡਾ: ਪ੍ਰੀਤਇੰਦਰ ਗਰੇਵਾਲ ਦੁਆਰਾ ਉਨ੍ਹਾਂ ਨਾਲ਼ ਕੀਤੀ ਇਹ ਗੱਲਬਾਤ ਪ੍ਰਵਾਸੀ ਪੰਜਾਬੀ ਪਰਿਵਾਰਾਂ ਵਿੱਚ ਬੱਚਿਆਂ ਦੀ ਪਰਵਰਿਸ਼, ਪਰਿਵਾਰਕ ਚੁਣੌਤੀਆਂ ਅਤੇ ਉਹਨਾਂ ਦੇ ਸੰਭਾਵੀ ਹੱਲ ਉੱਤੇ ਕੇਂਦਰਿਤ ਹੈ।
ਹੋਰ ਵੇਰਵੇ ਲਈ ਬਲਦੇਵ ਸਿੰਘ ਮੁੱਟਾ ਨਾਲ਼ ਕੀਤੀ ਇਹ ਇੰਟਰਵਿਊ ਸੁਣੋ ਜਿਸ ਦੌਰਾਨ ਉਨ੍ਹਾਂ ਸਾਡੇ ਸਰੋਤਿਆਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ ......
Published on 3 months, 2 weeks ago
If you like Podbriefly.com, please consider donating to support the ongoing development.
Donate