Episode Details

Back to Episodes
"ਮਾਰਚ ਫਾਰ ਆਸਟ੍ਰੇਲੀਆ" ਸਬੰਧੀ ਵੱਖੋ-ਵੱਖਰੇ ਵਿਚਾਰ, ਕੁਝ ਵੱਲੋਂ ਤਵੱਜੋ ਨਾ ਦੇਣ ਤੇ ਕੁਝ ਵੱਲੋਂ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ

"ਮਾਰਚ ਫਾਰ ਆਸਟ੍ਰੇਲੀਆ" ਸਬੰਧੀ ਵੱਖੋ-ਵੱਖਰੇ ਵਿਚਾਰ, ਕੁਝ ਵੱਲੋਂ ਤਵੱਜੋ ਨਾ ਦੇਣ ਤੇ ਕੁਝ ਵੱਲੋਂ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ

Season 1 Episode 2350 Published 6 months, 3 weeks ago
Description

ਆਸਟ੍ਰੇਲੀਆ ਵਿੱਚ ਕੁਝ ਵਿਵਾਦਤ ਸਮੂਹਾਂ ਵੱਲੋਂ 31 ਅਗਸਤ ਨੂੰ ਦੇਸ਼ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾ ਰਹੇ "ਮਾਰਚ ਫਾਰ ਆਸਟ੍ਰੇਲੀਆ" ਵਿਰੋਧ ਪ੍ਰਦਰਸ਼ਨ ਸਬੰਧੀ ਕਈ ਤਰਾਂਹ ਦੀ ਵਿਚਾਰ-ਚਰਚਾ ਚੱਲ ਰਹੀ ਹੈ। ਜਿਥੇ ਕੁਝ ਲੋਕਾਂ ਵੱਲੋਂ ਸੋਸ਼ਲ ਮੀਡਿਆ ਉੱਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਇਸਨੂੰ ਲੋਕਤੰਤਰ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ "ਆਜ਼ਾਦੀ" ਦੱਸਿਆ ਹੈ ਓਥੇ ਬਹੁਤ ਸਾਰੇ ਪ੍ਰਵਾਸੀ ਇਸਨੂੰ "ਨਸਲਵਾਦੀ", "ਕੱਟੜਪੰਥੀ", "ਵੰਡ-ਪਾਊ" ਅਤੇ "ਅਸਵੀਕਾਰਯੋਗ" ਕਰਾਰ ਦੇ ਰਹੇ ਹਨ। 

ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀ ਆਸਟ੍ਰੇਲੀਆ ਵਿੱਚ ਹੁੰਦੇ "ਜਨਤਕ ਪ੍ਰਵਾਸ" ਨੂੰ ਘਟਾਉਣ ਜਾਂ ਬੰਦ ਕਰਨ ਦੀ ਮੰਗ ਕਰ ਰਹੇ ਹਨ। ਇਸਦੇ ਸਮਰਥਕਾਂ ਦਾ ਤਰਕ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਆਸਟ੍ਰੇਲੀਆ ਦੇ ਭਵਿੱਖ ਅਤੇ ਇਮੀਗ੍ਰੇਸ਼ਨ ਪੱਧਰਾਂ ਬਾਰੇ ਚਿੰਤਾ ਨੂੰ ਦਰਸਾਉਂਦੇ ਹਨ। ਇਸ ਦੌਰਾਨ ਭਾਰਤੀ ਭਾਈਚਾਰੇ ਦੇ ਕੁਝ ਨੁਮਾਇੰਦਿਆਂ ਵੱਲੋਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਇਸ ਦਿਨ ਖਾਸ ਸਾਵਧਾਨੀ ਵਰਤਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। 

ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਨਣ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ...

Listen Now

Love PodBriefly?

If you like Podbriefly.com, please consider donating to support the ongoing development.

Support Us