Episode Details
Back to Episodes
ਆਸਟ੍ਰੇਲੀਆ ਇੰਡੀਆ ਸਟੂਡੈਂਟ ਯੂਨੀਅਨ: ਕੌਮਾਂਤਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ - Radio Haanji
Season 1
Episode 2261
Published 5 months, 2 weeks ago
Description
ਆਸਟ੍ਰੇਲੀਆ ਇੰਡੀਆ ਸਟੂਡੈਂਟ ਯੂਨੀਅਨ (AISU) ਇੱਕ ਸੰਸਥਾ ਹੈ ਜੋ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਕਰਦੀ ਹੈ। ਇਹ ਸੰਸਥਾ ਹੁਣ ਤੱਕ ਲਗਭਗ 500 ਵਿਦਿਆਰਥੀਆਂ ਨੂੰ ਸਹਾਇਤਾ ਪ੍ਰਵਾਈ ਕਰ ਚੁੱਕੀ ਹੈ। AISU ਵਿਦਿਆਰਥੀਆਂ ਨੂੰ ਆਸਟ੍ਰੇਲੀਆ ਪਹੁੰਚਣ 'ਤੇ ਏਅਰਪੋਰਟ ਪਿਕ-ਅੱਪ, ਸ਼ੁਰੂਆਤੀ ਦਿਨਾਂ ਵਿੱਚ ਰਿਹਾਇਸ਼ ਦਾ ਪ੍ਰਬੰਧ ਅਤੇ ਨੌਕਰੀ ਲੱਭਣ ਵਿੱਚ ਮਦਦ ਵਰਗੀਆਂ ਸੇਵਾਵਾਂ ਦਿੰਦੀ ਹੈ। ਇਸ ਤੋਂ ਇਲਾਵਾ, ਸੰਸਥਾ ਵਿਦਿਆਰਥੀਆਂ ਨੂੰ ਸਥਾਨਕ ਮਾਹੌਲ ਨਾਲ ਜੁੜਨ ਅਤੇ ਸੱਭਿਆਚਾਰਕ ਤੌਰ 'ਤੇ ਅਨੁਕੂਲ ਹੋਣ ਵਿੱਚ ਵੀ ਸਹਾਇਤਾ ਕਰਦੀ ਹੈ।