Episode Details

Back to Episodes
ਕੀ ਤੁਸੀਂ ਵੀ ਆਸਟ੍ਰੇਲੀਆ ਵਿੱਚ ਕੰਮਕਾਜੀ ਹਫ਼ਤਾ ਪੰਜ ਦਿਨ ਤੋਂ ਘਟਾਕੇ ਚਾਰ ਦਿਨ ਕਰਨ ਦੇ ਹੱਕ ਵਿੱਚ ਹੋ? - Radio Haanji

ਕੀ ਤੁਸੀਂ ਵੀ ਆਸਟ੍ਰੇਲੀਆ ਵਿੱਚ ਕੰਮਕਾਜੀ ਹਫ਼ਤਾ ਪੰਜ ਦਿਨ ਤੋਂ ਘਟਾਕੇ ਚਾਰ ਦਿਨ ਕਰਨ ਦੇ ਹੱਕ ਵਿੱਚ ਹੋ? - Radio Haanji

Season 1 Episode 2257 Published 5 months, 3 weeks ago
Description

ਆਸਟ੍ਰੇਲੀਆ ਵਿੱਚ ਆਮ ਤੌਰ 'ਤੇ ਲੋਕ ਹਫਤੇ ਵਿੱਚ ਪੰਜ ਦਿਨ ਲਈ ਕੰਮ ਕਰਦੇ ਹਨ ਪਰ ਹੁਣ ਕੁਝ ਯੂਨੀਅਨਾਂ ਵੱਲੋਂ ਇਸਨੂੰ ਚਾਰ ਦਿਨ ਅਤੇ ਵਧੇਰੀ ਸਾਲਾਨਾ ਛੁੱਟੀ ਲਈ ਸਰਕਾਰ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ। ਆਸਟ੍ਰੇਲੀਆਈ ਮੈਨੂਫੈਕਚਰਿੰਗ ਵਰਕਰਜ਼ ਯੂਨੀਅਨ (AMWU) ਅਤੇ ਨਰਸਿੰਗ ਫੈਡਰੇਸ਼ਨ ਇਸ ਗੱਲ ਦੇ ਹੱਕ ਵਿੱਚ ਹਨ ਕਿ ਬਿਨਾਂ ਤਨਖ਼ਾਹ ਘਟਾਏ - ਚਾਰ ਦਿਨਾਂ ਦਾ ਹਫ਼ਤਾ ਜਾਂ ਨੌ ਦਿਨਾਂ ਦੀ ਫੋਰਟਨਾਈਟ, ਜਾਂ 35-ਘੰਟਿਆਂ ਵਾਲਾ ਹਫ਼ਤਾ ਕੀਤਾ ਜਾਣਾ ਚਾਹੀਦਾ ਹੈ। 

ਕੁਝ ਸਰਵਿਆਂ ਜ਼ਰੀਏ ਇਹ ਤਰਕ ਵੀ ਦਿੱਤੇ ਜਾ ਰਹੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਕੰਮ ਅਤੇ ਨਿੱਜੀ ਜ਼ਿੰਦਗੀ ਵਿਚਲਾ ਸੰਤੁਲਨ ਬਿਹਤਰ ਹੋ ਸਕਦਾ ਹੈ। 

ਇਹ ਚਰਚਾ Productivity Commission ਦੀ ਆ ਰਹੀ ਰਾਊਂਡਟੇਬਲ ਮੀਟਿੰਗ ਤੋਂ ਪਹਿਲਾਂ ਹੋ ਰਹੀ ਹੈ, ਜਿਸ ਵਿੱਚ ਸਰਕਾਰ ਵੱਲੋਂ ਇਸ ਤਜ਼ਵੀਜ਼ ਉੱਤੇ ਵਿਚਾਰ ਕੀਤੇ ਜਾਣਗੇ। 

ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਨਣ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ…

Listen Now

Love PodBriefly?

If you like Podbriefly.com, please consider donating to support the ongoing development.

Support Us