Episode Details
Back to Episodes
News & Views - ਰਾਬਰਟ ਕਲਾਈਵ: ਸ਼ਾਨ, ਅਪਮਾਨ ਤੇ ਅੰਤ - Gautam Kapil - Radio Haanji
Description
17 ਸਾਲ ਦੀ ਉਮਰ ਤੱਕ, ਕਲਾਈਵ ਦੇ ਪਿਤਾ ਰਿਚਰਡ ਕਲਾਈਵ ਨੇ ਈਸਟ ਇੰਡੀਆ ਕੰਪਨੀ ਦੇ ਇੱਕ ਡਾਇਰੈਕਟਰ ਦੀ ਸਿਫ਼ਾਰਸ਼ 'ਤੇ, ਰਾਬਰਟ ਪਹਿਲੀ ਵਾਰ 15 ਦਸੰਬਰ 1742 ਨੂੰ ਈਸਟ ਇੰਡੀਆ ਕੰਪਨੀ ਦੇ ਦਫ਼ਤਰ ਭੇਜਿਆ, ਜਿੱਥੇ ਉਨ੍ਹਾਂ ਨੂੰ ਕਲਰਕ ਵਜੋਂ ਨਿਯੁਕਤ ਕੀਤਾ ਗਿਆ। ਨਿਯੁਕਤੀ ਦੇ ਤਿੰਨ ਮਹੀਨੇ ਬਾਅਦ ਉਹ ਇੱਕ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋ ਗਏ।
ਕਲਾਈਵ ਦੀ ਸਭ ਤੋਂ ਵੱਡੀ ਸਫਲਤਾ ਭਾਰਤ ਵਿੱਚ ਸੰਨ 1752 ਵਿੱਚ ਆਈ ਜਦੋਂ ਉਨ੍ਹਾਂ ਨੇ ਮਦਰਾਸ 'ਤੇ ਹੋਣ ਵਾਲੇ ਹਮਲੇ ਨੂੰ ਨਾਕਾਮ ਕਰ ਦਿੱਤਾ। ਨਵਾਬ ਮੁਹੰਮਦ ਅਲੀ ਨੂੰ ਹਰਾਇਆ ਅਤੇ ਆਰਕੋਟ ਅਤੇ ਤਿਰੂਚਿਰਾਪੱਲੀ 'ਤੇ ਕਬਜ਼ਾ ਕਰ ਲਿਆ। 13 ਜੂਨ 1752 ਨੂੰ, ਫਰਾਂਸੀਸੀ ਕਮਾਂਡਰ ਨੇ ਵੀ ਕਲਾਈਵ ਅੱਗੇ ਆਤਮ ਸਮਰਪਣ ਕਰ ਦਿੱਤਾ।
ਇਸ ਤੋਂ ਬਾਅਦ ਕਲਾਈਵ ਨੇ ਬੰਗਾਲ ਦੇ ਨਵਾਬ ਸਿਰਾਜ-ਉਦ-ਦੌਲਾ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। 23 ਜੂਨ 1757 ਨੂੰ ਪਲਾਸੀ ਦੀ ਜੰਗ ਲੜੀ ਗਈ।
ਪਲਾਸੀ ਦੀ ਜਿੱਤ ਦੇ ਨਾਲ ਈਸਟ ਇੰਡੀਆ ਕੰਪਨੀ ਇੱਕ ਵੱਡੀ ਫੌਜੀ ਸ਼ਕਤੀ ਵਜੋਂ ਉੱਭਰੀ ਅਤੇ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੀ ਨੀਂਹ ਰੱਖੀ ਗਈ।
ਕਲਾਈਵ ਨੂੰ ਇਸ ਮੁਹਿੰਮ ਵਿੱਚ ਨਿੱਜੀ ਤੌਰ 'ਤੇ 2 ਲੱਖ 34 ਹਜ਼ਾਰ ਪੌਂਡ ਦਾ ਇਨਾਮ ਮਿਲਿਆ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਇੱਕ ਜਾਗੀਰ ਵੀ ਦਿੱਤੀ ਗਈ ਸੀ ਜਿਸ ਤੋਂ ਸਾਲਾਨਾ 27 ਹਜ਼ਾਰ ਪੌਂਡ ਦੀ ਆਮਦਨ ਹੁੰਦੀ ਸੀ। 33 ਸਾਲ ਦੀ ਉਮਰ ਵਿੱਚ, ਕਲਾਈਵ ਅਚਾਨਕ ਯੂਰਪ ਦਾ ਸਭ ਤੋਂ ਅਮੀਰ ਆਦਮੀ ਬਣ ਗਏ।
ਪਰ ਉਸ ਤੋਂ ਬਾਅਦ ਜੋ ਵੀ ਕੁਝ ਹੋਇਆ, ਉਸਦੀ Clive ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।
ਆਖਿਰ 22 ਨਵੰਬਰ, 1774 ਨੂੰ ਰੌਬਰਟ ਕਲਾਈਵ ਦੀ ਸਿਰਫ਼ 49 ਸਾਲ ਦੀ ਉਮਰ ਵਿੱਚ ਮੌਤ ਕਿਵੇਂ ਹੋਈ, ਇਸ ਤੋਂ ਪਰਦਾ ਚੁੱਕਦੀ ਇਸ ਹਫ਼ਤੇ ਦੀ ਕਹਾਣੀ।