Episode Details
Back to Episodes
ਸਿੱਖ ਕੌਮ ਦਾ ਪਰਚਮ ਆਲਮੀ ਪੱਧਰ 'ਤੇ ਫਹਿਰਾਉਣ ਵਾਲ਼ੇ ਬਾਬਾ ਫੌਜਾ ਸਿੰਘ ਨੂੰ ਯਾਦ ਕਰਦਿਆਂ - Radio Haanji
Description
'ਟਰਬਨਡ ਟੋਰਨੈਡੋ' ਤੇ 'ਸੁਪਰ ਸਿੱਖ' ਵਰਗੇ ਵਿਸ਼ੇਸ਼ਣਾਂ ਦੇ ਧਾਰਨੀ ਬਾਬਾ ਫੌਜਾ ਸਿੰਘ ਦਾ ਜਲੰਧਰ ਨੇੜੇ ਹੋਏ ਇੱਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਮੈਰਾਥਨ ਦੌੜ ਵਿੱਚ ਧਾਕ ਜਮਾਉਣ ਵਾਲੇ ਫੌਜਾ ਸਿੰਘ ਦਾ ਜਨਮ ਪਹਿਲੀ ਅਪਰੈਲ 1911 ਨੂੰ ਜਲੰਧਰ ਨੇੜੇ ਬਿਆਸ ਪਿੰਡ ਵਿੱਚ ਹੋਇਆ। 114-ਸਾਲਾ ਫੌਜਾ ਸਿੰਘ ਨੇ ਆਪਣੇ ਜੀਵਨ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ ਤੇ 89-ਸਾਲ ਦੀ ਵੱਡੀ ਉਮਰ ਵਿੱਚ ਜਜ਼ਬਾਤੀ ਹੋ ਕੇ ਦੌੜਨਾ ਸ਼ੁਰੂ ਕੀਤਾ ਤੇ ਫਿਰ ਅੰਤਿਮ ਸਾਹਾਂ ਤੱਕ ਉਹ ਹਵਾ ਨਾਲ ਗੱਲਾਂ ਕਰਦੇ ਰਹੇ। ਉਨ੍ਹਾਂ ਇੱਕ ਬ੍ਰਿਟਿਸ਼ ਨਾਗਰਿਕ ਵਜੋਂ 2003 ਵਿੱਚ 92 ਸਾਲ ਦੀ ਉਮਰ ਵਿੱਚ ਟੋਰਾਂਟੋ ਮੈਰਾਥਨ ਵਿੱਚ ਹਿੱਸਾ ਲੈ ਕੇ ਵਿਸ਼ਵ ਰਿਕਾਰਡ ਵੀ ਬਣਾਇਆ।
ਬਾਬਾ ਫੌਜਾ ਸਿੰਘ ਨੇ ਬੁੱਢੇ ਵਾਰੇ ਮੈਰਾਥਨ ਦੌੜਾਂ ਲਾਕੇ ਜੱਗ-ਜਹਾਨ ’ਚ ਬੱਲੇ-ਬੱਲੇ ਕਰਵਾਈ। ਉਨ੍ਹਾਂ ਨੂੰ 2004, 2008 ਤੇ 2012 ਵਿੱਚ ਓਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਉਨ੍ਹਾਂ ਨੂੰ ਸੌ ਸਾਲ ਦਾ ਸਿਟੀਜ਼ਨ ਹੋਣ ਦੀ ਵਧਾਈ ਦਿੱਤੀ ਤੇ ਸ਼ਾਹੀ ਮਹਿਲ ’ਚ ਖਾਣੇ ’ਤੇ ਵੀ ਸੱਦਿਆ ਸੀ। ਐਡੀਡਾਸ ਕੰਪਨੀ ਨੇ ਮੁਹੰਮਦ ਅਲੀ ਤੇ ਡੇਵਿਡ ਬੈਕਹਮ ਤੋਂ ਬਾਅਦ 2004 ਵਿੱਚ ਉਨ੍ਹਾਂ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਕੇ ਸਨਮਾਨ ਦਿੱਤਾ।
ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ, ਬਾਬਾ ਫੌਜਾ ਸਿੰਘ ਦੀ ਜ਼ਿੰਦਗੀ ਦੇ ਅਹਿਮ ਪਹਿਲੂ ਸਾਂਝੇ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਨਣ ਵਾਲਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ…