Episode Details
Back to Episodes
Australia's property market: Houses in Sydney and Melbourne to get more expensive
Description
ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਬਾਰੇ ਨਵੇਂ ਤੱਥ ਦਰਸਾਉਂਦੇ ਹਨ ਕਿ 2025-26 ਵਿੱਚ ਘਰਾਂ ਦੀਆਂ ਕੀਮਤਾਂ ਰਿਕਾਰਡ ਉੱਚਾਈ 'ਤੇ ਪਹੁੰਚ ਸਕਦੀਆਂ ਹਨ। ਸਿਡਨੀ ਅਤੇ ਮੈਲਬੌਰਨ ਵਰਗੇ ਸ਼ਹਿਰਾਂ ਵਿੱਚ ਕੀਮਤਾਂ 6-7% ਤੱਕ ਵਧ ਸਕਦੀਆਂ ਹਨ, ਜਿਸ ਨਾਲ ਖਰੀਦਦਾਰਾਂ ਲਈ ਮੁਸ਼ਕਲ ਹੋ ਸਕਦੀ ਹੈ। ਇੱਕ ਪਾਸੇ ਵਿਕਰੇਤਾ ਵਾਧੂ ਲਾਭ ਕਮਾ ਰਹੇ ਹਨ, ਦੂਜੇ ਪਾਸੇ ਨਵੇਂ ਖਰੀਦਦਾਰ ਪਹਿਲਾਂ ਨਾਲੋਂ ਘਟਦੀਆਂ ਵਿਆਜ ਦਰਾਂ ਅਤੇ ਸਰਕਾਰੀ ਸਕੀਮਾਂ ਹੋਣ ਦੇ ਬਾਵਜੂਦ ਘਰ ਖਰੀਦਣ ਤੋਂ ਅਸਮਰਥ ਹਨ। ਘਰਾਂ ਦੀ ਘਾਟ, ਇਮੀਗ੍ਰੇਸ਼ਨ ਵਿੱਚ ਵਾਧਾ, ਅਤੇ ਨਵੇਂ ਘਰ ਬਣਨ ਦੀ ਮੱਠੀ ਰਫ਼ਤਾਰ ਨੇ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਭਾਵੇਂ ਸਰਕਾਰ ਵੱਲੋਂ ਨਵੇਂ ਘਰਾਂ ਦੇ ਨਿਰਮਾਣ ਨੂੰ ਤੇਜ਼ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ, ਪਰ ਇਹ ਅਜੇ ਵੀ ਨਾ-ਕਾਫੀ ਸਾਬਿਤ ਹੋ ਰਹੀਆਂ ਹਨ। ਸਰਕਾਰ ਦੀ 2029 ਤੱਕ 1.2 ਮਿਲੀਅਨ ਨਵੇਂ ਘਰ ਬਣਾਉਣ ਦੀ ਯੋਜਨਾ ਹੈ, ਜੋ ਕਿ ਵਧਦੀ ਆਬਾਦੀ ਦੀ ਲੋੜ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ।
ਪ੍ਰਾਪਰਟੀ ਮਾਰਕੀਟ ਸਬੰਧੀ ਤੁਹਾਡਾ ਕੀ ਤਜ਼ੁਰਬਾ ਹੈ? ਕੀ ਘਰ ਖਰੀਦਣ ਦਾ ਹੁਣ ਸਹੀ ਸਮਾਂ ਹੈ ਜਾਂ ਅਜੇ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ? ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਆਸਟ੍ਰੇਲੀਆ ਵਿੱਚ ਘਰ ਬਣਾਉਣ ਵਾਲ਼ੀ ਇੱਕ ਵੱਡੀ ਕੰਪਨੀ ਓਰਬਿਟ ਹੋਮਜ਼ ਦੇ ਨੁਮਾਇੰਦੇ ਹਰਪਨ ਚੌਹਾਨ ਨੇ ਵੀ ਸਾਡੇ ਸੁਨਣ ਵਾਲਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ...