Episode Details
Back to Episodes
ਲੋਕਾਂ ਵਿੱਚ ਘਟਦੀ ਸਹਿਣਸ਼ੀਲਤਾ ਅਤੇ ਸੜਕਾਂ ਉੱਤੇ ਵਧਦੀ ਬਦਤਮੀਜ਼ੀ ਤੇ ਦੁਰਵਿਵਹਾਰ
Description
ਅਜੋਕੇ ਦੌਰ ਵਿੱਚ ਲੋਕਾਂ ਵਿੱਚ ਗੁੱਸੇ ਅਤੇ ਬਦਤਮੀਜ਼ੀ ਦੇ ਚਲਦਿਆਂ ਸੜਕਾਂ ਉੱਤੇ ਅਕਸਰ 'ਕਹੀ-ਸੁਣੀ' ਦੇਖਣ ਨੂੰ ਮਿਲਦੀ ਹੈ। ਕਈ ਵਾਰ ਇਸਦੇ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਹਨ ਅਤੇ ਇਹ ਵਰਤਾਰਾ ਸੱਟਾਂ ਅਤੇ ਕੁਝ ਗੰਭੀਰ ਮਾਮਲਿਆਂ ਵਿੱਚ, ਮੌਤ ਦਾ ਕਾਰਨ ਵੀ ਬਣ ਸਕਦਾ ਹੈ। 2024 ਵਿੱਚ ਕੀਤੇ ਇੱਕ 'ਫਾਈਂਡਰ' ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਸਰਵੇ ਦਾ ਹਿੱਸਾ ਬਣਨ ਵਾਲ਼ੇ ਲੋਕਾਂ ਵਿੱਚੋਂ 74% ਨੇ ਸੜਕ ਦੇ ਸਫ਼ਰ ਦੌਰਾਨ ਕਿਸੇ ਦੇ 'ਗੁੱਸੇ' ਦਾ ਸ਼ਿਕਾਰ ਹੋਏ। ਸਰਵੇਖਣ ਕੀਤੇ ਗਏ 1,056 ਲੋਕਾਂ ਵਿੱਚੋਂ 57% ਨੂੰ ਕਿਸੇ ਹੋਰ ਡਰਾਈਵਰ ਨੇ 'ਟੇਲਗੇਟ' ਕੀਤਾ ਅਤੇ 50% ਲੋਕਾਂ ਨੂੰ ਗੁੱਸੇ ਵਿੱਚ ਵੱਜਿਆ ਹਾਰਨ ਵੀ ਸੁਣਨਾ ਪਿਆ ਹੈ।
ਕੀ ਤੁਹਾਨੂੰ ਵੀ ਕਦੇ ਅਜਿਹੇ ਵਰਤਾਰੇ ਦਾ ਸ਼ਿਕਾਰ ਹੋਣਾ ਪਿਆ ਹੈ? ਅਗਰ ਹਾਂ ਤਾਂ ਤੁਸੀਂ ਉਨ੍ਹਾਂ ਹਾਲਾਤਾਂ ਵਿੱਚ ਕੀ ਕੀਤਾ?
ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ.......