Season 1 Episode 1963
ਆਸਟ੍ਰੇਲੀਆ ਤੋਂ ਪੰਜਾਬੀ ਭਾਈਚਾਰੇ ਨਾਲ਼ ਜੁੜੀਆਂ ਦੁਖਦਾਈ ਖ਼ਬਰਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਾਲੀਆ ਘਟਨਾ ਮੈਲਬੌਰਨ ਦੇ ਇੱਕ ਪੰਜਾਬੀ ਟਰੱਕ ਡਰਾਈਵਰ 29-ਸਾਲਾ ਹਰਨੂਰ ਸਿੰਘ ਨਾਲ਼ ਜੁੜ੍ਹੀ ਹੋਈ ਹੈ ਜੋ ਮਿਲਡੂਰਾ ਲਾਗੇ ਇੱਕ ਸੜਕ ਹਾਦਸੇ ਦੀ ਭੇਂਟ ਚੜ੍ਹ ਗਿਆ ਹੈ। ਮ੍ਰਿਤਕ ਅੰਮ੍ਰਿਤਸਰ ਦੇ ਬਰਾੜ ਪਿੰਡ ਨਾਲ ਸਬੰਧਿਤ ਸੀ ਅਤੇ ਅਗਲੇ ਦਿਨੀਂ ਉਸਨੇ ਵਿਆਹ ਕਰਵਾਉਣ ਲਈ ਪੰਜਾਬ ਪਰਤਣਾ ਸੀ। ਉਸਦੇ ਪਰਮ ਮਿੱਤਰ ਅਮ੍ਰਿਤਪਾਲ ਸਿੰਘ ਨੇ ਰੇਡੀਓ ਹਾਂਜੀ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ ਹਰਨੂਰ ਦੀ ਆਪਣੀ ਕੋਈ ਗ਼ਲਤੀ ਵੀ ਨਹੀਂ ਸੀ ਬਲਕਿ ਇੱਕ ਹੋਰ ਵੱਡੇ ਟਰੱਕ ਦਾ 'ਕੈਰੀਅਰ ਡਾਲਾ' ਖੁੱਲਕੇ ਉਸਦੇ ਟਰੱਕ ਵਿੱਚ ਟਕਰਾ ਗਿਆ ਜਿਸ ਪਿੱਛੋਂ ਇਹ ਦੁਖਦਾਈ ਹਾਦਸਾ ਹੋਇਆ। ਇਸ ਦੌਰਾਨ ਮ੍ਰਿਤਕ ਹਰਨੂਰ ਦੀ ਰੁਜ਼ਗਾਰਦਾਤਾ Auswide Transport ਕੰਪਨੀ ਨੇ ਲੋਕਾਂ ਨੂੰ ਸੋਸ਼ਲ ਮੀਡਿਆ ਉੱਤੇ ਗ਼ੈਰਜ਼ਿਮੇਵਰਾਨਾ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਲਈ ਅਪੀਲ ਕੀਤੀ ਹੈ। ਇਹਦੇ ਨਾਲ਼ ਹੀ ਅਮ੍ਰਿਤਪਾਲ ਸਿੰਘ ਨੇ ਪੁਲਿਸ-ਪ੍ਰਸ਼ਾਸ਼ਨ ਦੀ ਮੌਕੇ ਉੱਤੇ ਕੀਤੀ ਕਾਰਵਾਈ ਨੂੰ 'ਨਾ-ਕਾਫੀ' ਗਰਦਾਨਦਿਆਂ ਰੋਸ ਦਾ ਪ੍ਰਗਟਾਵਾ ਕੀਤਾ ਹੈ। ਹੋਰ ਵੇਰਵੇ ਲਈ 15-ਮਿੰਟ ਦੀ ਇਹ ਇੰਟਰਵਿਊ ਸੁਣੋ.....
Published on 8 months, 3 weeks ago
If you like Podbriefly.com, please consider donating to support the ongoing development.
Donate