Season 1 Episode 1743
ਐਲਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਦੇ ਹੋਏ ਦਾਅਵਾ ਕੀਤਾ ਕਿ ਰਾਸ਼ਟਰਪਤੀ ਨੇ ਸਪੇਸਐਕਸ ਨੂੰ ਹੁਕਮ ਦਿੱਤਾ ਹੈ ਕਿ ਉਹ ਦੋ ਪੁਲਾੜ ਯਾਤਰੀਆਂ— ਸੁਨੀਤਾ ਵਿਲੀਅਮਜ਼ ਅਤੇ ਬੈਰੀ ‘ਬੁਚ’ ਵਿਲਮੋਰ— ਨੂੰ ਜਿੰਨੀ ਜਲਦੀ ਹੋ ਸਕੇ, ਵਾਪਸ ਲਿਆਉਣ ਦੀ ਯੋਜਨਾ ਬਣਾਵੇ। ਮਸਕ ਨੇ ਲਿਖਿਆ, "ਅਸੀਂ ਇਹ ਕੰਮ ਕਰ ਰਹੇ ਹਾਂ। ਇਹ ਬਹੁਤ ਗੰਭੀਰ ਗੱਲ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਥੇ ਛੱਡ ਦਿੱਤਾ।"
ਰਾਸ਼ਟਰਪਤੀ ਟਰੰਪ ਨੇ ਵੀ ਇਸ ਮਾਮਲੇ ‘ਤੇ ਆਪਣੇ ਵਿਚਾਰ ਦਿੱਤੇ ਅਤੇ ਬਾਇਡਨ ਪ੍ਰਸ਼ਾਸਨ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਦੋਵੇਂ ਪੁਲਾੜ ਯਾਤਰੀ 5 ਜੂਨ 2024 ਤੋਂ ਆਈਐੱਸਐੱਸ ‘ਤੇ ਫਸੇ ਹੋਏ ਹਨ। ਸੀਬੀਐੱਸ ਨਿਊਜ਼ ਮੁਤਾਬਕ, ਇਹ ਯਾਤਰੀ ਬੋਇੰਗ ਸਟਾਰਲਾਈਨਰ ਵਾਹਨ ਵਿੱਚ ਆਈ ਤਕਨੀਕੀ ਦਿੱਕਤ ਕਰਕੇ ਆਈਐੱਸਐੱਸ ‘ਤੇ ਰਹਿ ਗਏ। ਇਸ ਦੇ ਕਾਰਨ ਉਨ੍ਹਾਂ ਦੀ ਧਰਤੀ ‘ਤੇ ਵਾਪਸੀ ਵਿੱਚ ਦੇਰੀ ਹੋਈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਐਲਨ ਮਸਕ ਨੂੰ ਬੇਨਤੀ ਕੀਤੀ ਕਿ ਉਹ ਦੋਵੇਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਤਿਆਰ ਹੋਣ। ਟਰੰਪ ਨੇ ਕਿਹਾ, "ਐਲਨ ਮਸਕ ਜਲਦੀ ਹੀ ਉਨ੍ਹਾਂ ਨੂੰ ਘਰ ਵਾਪਸ ਲਿਆਉਣਗੇ, ਆਸ ਕਰਦੇ ਹਾਂ ਕਿ ਸਭ ਕੁਝ ਠੀਕ ਰਹੇ।"
Published on 11 months ago
If you like Podbriefly.com, please consider donating to support the ongoing development.
Donate