Season 1 Episode 1879
ਗਰਭਵਤੀ ਔਰਤਾਂ ਲਈ RSV (Respiratory Syncytial Virus) ਟੀਕਾ ਨਵਜੰਮੇ ਬੱਚਿਆਂ ਦੀ ਸਿਹਤ ਦੀ ਰੱਖਿਆ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। Abrysvo RSV ਟੀਕੇ ਦੀ ਇਕ ਮਾਤਰ ਖੁਰਾਕ 28 ਤੋਂ 36 ਹਫ਼ਤੇ ਦੀ ਗਰਭਾਵਸਥਾ ਵਿੱਚ ਲਗਵਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ RSV ਟੀਕਾ ਮਾਂ ਦੇ ਸ਼ਰੀਰ ਰਾਹੀਂ ਬੱਚੇ ਨੂੰ ਪਰੋਟੈਕਟ ਕਰਨ ਵਿੱਚ ਮਦਦ ਕਰਦਾ ਹੈ।
Abrysvo RSV ਟੀਕੇ ਦੀ ਮੰਜ਼ੂਰੀ ਗਰਭਵਤੀ ਔਰਤਾਂ ਲਈ ਦਿੱਤੀ ਗਈ ਹੈ, ਜਦਕਿ Arexvy ਟੀਕਾ ਗਰਭਵਤੀ ਔਰਤਾਂ ਲਈ ਨਹੀਂ। RSV ਇਨਫੈਕਸ਼ਨ ਜ਼ਿਆਦਾਤਰ ਨਵਜੰਮੇ ਬੱਚਿਆਂ ਵਿੱਚ bronchiolitis ਵਰਗੀਆਂ ਗੰਭੀਰ ਰੋਗਾਂ ਨੂੰ ਜਨਮ ਦਿੰਦਾ ਹੈ, ਜਿਸ ਕਰਕੇ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪੈ ਸਕਦਾ ਹੈ। RSV ਟੀਕੇ ਦੇ ਜ਼ਰੀਏ 6 ਮਹੀਨੇ ਤਕ ਦੇ ਬੱਚਿਆਂ ਵਿੱਚ ਇਸ ਦੀ ਗੰਭੀਰਤਾ 70% ਤਕ ਘਟਾਈ ਜਾ ਸਕਦੀ ਹੈ।
RSV ਟੀਕਾ ਜਿਵੇਂ ਕਿ Abrysvo, DTaP, Influenza, ਅਤੇ COVID-19 vaccines ਦੇ ਨਾਲ ਵੀ ਲਗਾਇਆ ਜਾ ਸਕਦਾ ਹੈ। ਜੇਕਰ ਗਰਭਵਤੀ ਔਰਤ 36 ਹਫ਼ਤੇ ਤੱਕ RSV ਟੀਕਾ ਨਹੀਂ ਲਗਵਾ ਸਕਦੀ, ਤਾਂ ਜੰਮਣ ਤੋਂ ਬਾਅਦ nirsevimab (RSV-specific monoclonal antibody) ਨਾਲ ਬੱਚੇ ਨੂੰ ਪੂਰੀ ਸੁਰੱਖਿਆ ਦਿੱਤੀ ਜਾ ਸਕਦੀ ਹੈ।
Source- https://immunisationhandbook.health.gov.au/recommendations/pregnant-women-are-recommended-to-receive-an-rsv-vaccine-during-pregnancy-to-protect-the-infant
Published on 9 months, 2 weeks ago
If you like Podbriefly.com, please consider donating to support the ongoing development.
Donate