Season 1 Episode 1932
ਅੱਜ ਦੀ ਕਹਾਣੀ ਸਿਰਫ਼ ਇੱਕ ਕਹਾਣੀ ਨਹੀਂ ਹੈ, ਸਾਡੇ ਸਮਾਜ ਦੀ, ਸਾਡੇ ਆਮ ਘਰਾਂ ਦੀ ਅਸਲੀਅਤ ਹੈ, ਜਦੋਂ ਅਸੀਂ ਜਵਾਨ ਹੁੰਦੇ ਹਾਂ, ਸਾਡੇ ਆਪਣੇ ਪਰਿਵਾਰ ਬਣ ਜਾਂਦੇ ਹਨ, ਸਾਡੀ ਜ਼ਿੰਦਗੀ, ਸਾਡੇ ਕੰਮ ਕਾਰ, ਆਪਣੀ ਮਨ ਭਾਉਂਦੀ ਜ਼ਿੰਦਗੀ ਹਾਸਿਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ, ਪਰ ਅਕਸਰ ਸਾਡੀ ਜ਼ਿੰਦਗੀ ਦੀ ਕੀਮਤ ਸਾਡੇ ਮਾਪੇ ਚੁਕਾਉਂਦੇ ਹਨ, ਅਸੀਂ ਉਹਨਾਂ ਨੂੰ ਬੁੱਢੇ ਬੇਸਹਾਰਾ ਛੱਡ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਜਾਂਦੇ ਹਾਂ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਦੋਂ ਸਾਨੂੰ ਲੋੜ੍ਹ ਸੀ ਜਿੰਨ੍ਹਾਂ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਸਾਡੇ ਲੇਖੇ ਲਾ ਦਿੱਤੀ, ਉਹਨਾਂ ਦੀ ਲੋੜ੍ਹ ਵੇਲੇ ਅਸੀਂ ਪਾਸਾ ਵੱਟ ਜਾਂਦੇ ਹਾਂ, ਜਾਂ ਤਾਂ ਉਹਨਾਂ ਨੂੰ ਇੱਕਲੇ ਛੱਡ ਕੇ ਅਸੀਂ ਕਿਸੇ ਹੋਰ ਥ੍ਹਾਂ ਰਹਿਣ ਲੱਗ ਜਾਂਦੇ ਹਾਂ ਜਾਂ ਫਿਰ ਉਹਨਾਂ ਨੂੰ ਬਿਰਧ ਘਰਾਂ ਵਿੱਚ ਆਪਣੀ ਜ਼ਿੰਦਗੀ ਦੇ ਰਹਿੰਦੇ ਸਾਲ ਬਿਤਾਉਣੇ ਪੈਂਦੇ ਹਨ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਮਾਂ ਬਹੁਤ ਤੇਜ਼ੀ ਨਾਲ ਬਦਲਦਾ ਹੈ, ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵੀ ਬੁੱਢੇ ਹੋਵਾਂਗੇ, ਤੇ ਸਾਡੀ ਔਲਾਦ ਸਾਡੇ ਨਾਲ ਇੰਞ ਹੀ ਕਰੇਗੀ, ਕਿਉਂਕ ਜੋ ਬੀਜਾਂਗੇ ਓਹੋ ਵੱਡਾਂਗੇ
Published on 9 months ago
If you like Podbriefly.com, please consider donating to support the ongoing development.
Donate