Episode Details

Back to Episodes
121. ਨਮਸਤੇ ਦੀ ਤਾਕਤ

121. ਨਮਸਤੇ ਦੀ ਤਾਕਤ

Season 7 Episode 121 Published 1 year, 1 month ago
Description
‘ਨਮਸਤੇ’ ਜਾਂ ‘ਨਮਸਕਾਰ’ ਦੀ ਵਰਤੋਂ ਭਾਰਤੀ ਸੰਦਰਭ ਵਿੱਚ ਇਕ ਦੂਜੇ ਦਾ ਸੁਆਗਤ ਕਰਨ ਲਈ ਕੀਤੀ ਜਾਂਦੀ ਹੈ। ਇਸ ਦਾ ਅਰਥ ਹੈ, ‘ਤੁਹਾਡੇ ਅੰਦਰ ਵਸਦੇ ਦੇਵਤਾ ਨੂੰ ਪ੍ਰਣਾਮ’। ਵੱਖ ਵੱਖ ਸੱਭਿਆਚਾਰਾਂ ਵਿੱਚ ਵਰਤੇ ਸੁਆਗਤ ਸ਼ਬਦ ਅਜਿਹਾ ਹੀ ਸੰਦੇਸ਼ ਦਿੰਦੇ ਹਨ, ਅਤੇ ਉਨ੍ਹਾਂ ਸ਼ਬਦਾਂ ਦੀ ਉਤਪਤੀ ‘ਸਾਰੇ ਪ੍ਰਾਣੀਆਂ ਵਿੱਚ ਖੁਦ ਨੂੰ ਅਤੇ ਖੁਦ ਵਿੱਚ ਸਾਰੇ ਪ੍ਰਾਣੀਆਂ ਨੂੰ ਸਮਾਨ ਰੂਪ ਵਿੱਚ ਵੇਖਣਾ’ ਹੈ (6.29)। ਜਦੋਂ ਅਜਿਹੇ ਸੁਆਗਤ ਦਾ ਜਾਗਰੂਕਤਾ ਨਾਲ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਵਿੱਚ ਖੁਦ ਦੇ ਨਾਲ-ਨਾਲ ਦੂਜਿਆਂ ਵਿੱਚ ਵੀ ਪ੍ਰਮਾਤਮਾ ਨੂੰ ਮਹਿਸੂਸ ਕਰਨ ਦੀ ਸਮਰੱਥਾ ਹੰੁਦੀ ਹੈ। ‘ਸਾਰਿਆਂ ਵਿੱਚ ਸਮਾਨ ਭਾਵ ਰੱਖਣਾ’ ਨਿਰਾਕਾਰ ਦਾ ਮਾਰਗ ਹੈ, ਜਿਸ ਨੂੰ ਇਕ ਔਖਾ ਮਾਰਗ ਮੰਨਿਆ ਜਾਂਦਾ ਹੈ। ਸ੍ਰੀ ਕਿ੍ਰਸ਼ਨ ਤੁਰੰਤ ਇਸ ਨੂੰ ਆਸਾਨ ਬਣਾਉਂਦੇ ਹਨ ਅਤੇ ਕਹਿੰਦੇ ਹਨ ਕਿ ਮੈਨੂੰ ਹਰ ਜਗ੍ਹਾ ਮਹਿਸੂਸ ਕਰੋ ਤੇ ਵੇਖੋ, ਅਤੇ ਸਾਰਿਆਂ ਨੂੰ ਮੇਰੇ ਵਿੱਚ ਵੇਖੋ, ਜੋ ਕਿ ਸਾਕਾਰ ਦਾ ਮਾਰਗ ਹੈ (6.30)। ਇਹ ਦੋਵੇਂ ਸਲੋਕ ਸਾਕਾਰ ਜਾਂ ਨਿਰਾਕਾਰ ਦੇ ਮਾਧਿਅਮ ਰਾਹੀਂ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਿੱਚ ਮੱਦਦ ਕਰਦੇ ਹਨ, ਅਤੇ ਸਾਰੇ ਅਧਿਆਤਮਕ ਮਾਰਗਾਂ ਦੀ ਨੀਂਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਵਿੱਚ ਹੰੁਦੀ ਹੈ। ਅਪ੍ਰਗਟ ਸੀਮਾ-ਰਹਿਤ ਹੈ ਜਦੋਂ ਕਿ ਪ੍ਰਗਟ ਵੰਡਿਆ ਜਾ ਸਕਦਾ ਹੈ ਤੇ ਸੀਮਾਵਾਂ ਵਿੱਚ ਬੱਝਾ ਹੋਇਆ ਹੈ। ਖੁਦ ਵਿੱਚ ਸਭ ਨੂੰ ਅਤੇ ਸਾਰਿਆਂ ਵਿੱਚ ਖੁਦ ਨੂੰ ਵੇਖਣ ਦੀ ਅਨੁਭੂਤੀ ਅਪ੍ਰਗਟ ਨਾਲ ਇਕਮਿੱਕ ਹੋਣਾ ਹੀ ਹੈ। ਆਧੁਨਿਕ ਸੰਦਰਭ ਵਿੱਚ ਇਸ ਨੂੰ ਭਰਪੂਰਤਾ ਪੂਰਨ ਮਾਨਸਿਕਤਾ ਜਾਂ ਜਿੱਤ (Win-Win) ਦੀ ਮਾਨਸਿਕਤਾ ਵੀ ਕਿਹਾ ਜਾਂਦਾ ਹੈ, ਅਤੇ ਇਸ ਦੇ ਅਭਾਵ ਵਿੱਚ ਇਹ ਸਰੀਰ ਇਕ ਅਤ੍ਰਿਪਤ ਮਾਨਸਿਕਤਾ ਹੈ ਜਿਸ ਦੇ ਪਰਿਣਾਮ ਸਰੂਪ ਹਮੇਸ਼ਾ ਹਾਰ (Lose-Lose) ਹੰੁਦੀ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਪ੍ਰਗਟ ਭਾਵ ਦੇ ਬਾਰੇ ਵਿੱਚ ਅਹਿਸਾਸ ਹੋਣ ਤੋਂ ਬਾਦ ਵੀ, ਪ੍ਰਗਟ ਦੁਨੀਆ ਦੀਆਂ ਮੂਲ ਗੱਲਾਂ ਬਦਲਦੀਆਂ ਨਹੀਂ। ਸਾਨੂੰ ਫਿਰ ਵੀ ਭੁੱਖ ਲੱਗੇਗੀ, ਅਤੇ ਇਸ ਲਈ ਜੀਵਤ ਰਹਿਣ ਲਈ ਕਰਮ ਕਰਦੇ ਰਹਿਣਾ ਚਾਹੀਦਾ ਹੈ (3.8)। ਇਸ ਨੂੰ ਪਹਿਲਾਂ ਸ੍ਰੀ ਕਿ੍ਰਸ਼ਨ ਦੁਆਰਾ ਕਰਨਯੋਗ ਕਰਮ ਦੇ ਰੂਪ ਵਿੱਚ ਦਰਸਾਇਆ ਗਿਆ ਸੀ (6.1) ਜਿਹੜਾ ਕਿ ਵਰਤਮਾਨ ਛਿਣਾਂ ਵਿੱਚ ਸਾਨੂੰ ਆਪਣੀਆਂ ਸਰਵੋਤਮ ਸਮਰੱਥਾਵਾਂ ਦੁਆਰਾ ਦਿੱਤੇ ਗਏ ਕਾਰਜ ਨੂੰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਹ ਇਕ ਨਾਟਕ ਵਿੱਚ ਕੋਈ ਭੂਮਿਕਾ ਨਿਭਾਉਣ ਵਰਗਾ ਹੈ ਜਿੱਥੇ ਹੋਰ ਕਲਾਕਾਰਾਂ ਦੁਆਰਾ ਕੀਤੀ ਗਈ ਅਲੋਚਨਾ ਜਾਂ ਪ੍ਰਸ਼ੰਸਾ ਸਾਨੂੰ ਪ੍ਰਭਾਵਿਤ ਨਹੀਂ ਕਰਦੀ, ਕਿਉਂਕਿ ਅਸੀਂ ਉਨ੍ਹਾਂ ਨਾਲ ਜੁੜੇ ਹੋਏ ਨਹੀਂ ਹੰੁਦੇ।
Listen Now

Love PodBriefly?

If you like Podbriefly.com, please consider donating to support the ongoing development.

Support Us