Episode Details

Back to Episodes
114. ਅਤੀ ਦਾ ਤਿਆਗ

114. ਅਤੀ ਦਾ ਤਿਆਗ

Season 7 Episode 114 Published 1 year, 3 months ago
Description
ਸ੍ਰੀ ਕਿ੍ਰਸ਼ਨ ਨੇ ਸੋਨਾ, ਪੱਥਰ ਅਤੇ ਮੁੱਠੀ ਭਰ ਮਿੱਟੀ ਨੂੰ ਬਰਾਬਰ ਮੰਨਣ ਦੀ ਗੱਲ ਕਹਿਣ ਤੋਂ ਅੱਗੇ (6.8) ਕਿਹਾ ਕਿ ‘‘ਸੁਹਿਰਦ ਮਿੱਤਰ, ਵੈਰੀ, ਰਿਸ਼ਤੇਦਾਰ, ਅਣਜਾਣ ਵਿਅਕਤੀ, ਚਿੰਤਕ, ਘਿ੍ਰਣਾਯੋਗ, ਨੇਕ ਵਿਅਕਤੀ ਅਤੇ ਰੁੱਖੇ ਵਿਅਕਤੀ ਨੂੰ ਇੱਕ ਸਮਾਨ ਸਮਝਣ ਵਾਲਾ ਵਿਅਕਤੀ ਸਭ ਤੋਂ ਸਰੇਸ਼ਟ (ਵਧੀਆ) ਹੰੁਦਾ ਹੈ’’ (6.9)। ਸ੍ਰੀ ਕਿ੍ਰਸ਼ਨ ਚੀਜ਼ਾਂ ਤੋਂ ਸ਼ੁਰੂ ਕਰਦੇ ਹਨ ਅਤੇ ਉਨ੍ਹਾਂ ਨੂੰ ਇੱਕ ਸਮਾਨ ਮੰਨਣ ਦਾ ਸੁਝਾਅ ਦਿੰਦੇ ਹਨ। ਉਸ ਤੋਂ ਬਾਦ ਉਹ ਸਾਡੇ ਜੀਵਨ ਵਿਚਲੇ ਲੋਕਾਂ ਵੱਲ ਵਧੇ ਅਤੇ ਸਾਨੂੰ ਅਪਣੇ ਮਿੱਤਰਾਂ ਅਤੇ ਦੁਸ਼ਮਣਾਂ, ਧਰਮੀ ਅਤੇ ਅਧਰਮੀ, ਅਜਨਬੀ ਤੇ ਰਿਸ਼ਤੇਦਾਰਾਂ ਨੂੰ ਬਰਾਬਰ ਸਮਝਣ ਲਈ ਕਿਹਾ। ਅਸੀਂ ਆਪਣੇ ਆਸ ਪਾਸ ਦੇ ਲੋਕਾਂ ਦਾ ਜਿਸ ਢੰਗ ਨਾਲ ਵਰਗੀਕਰਨ ਕਰਦੇ ਹਾਂ, ਉਨ੍ਹਾਂ ਪ੍ਰਤੀ ਸਾਡਾ ਵਿਚਾਰ ਉਸੇ ਵਰਗੀਕਰਨ ਉਤੇ ਅਧਾਰਤ ਹੰੁਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸਾਡੇ ਲਈ ਇਕ ਦੋਸਤ ਕਿਸੇ ਦੂਜੇ ਵਿਅਕਤੀ ਦਾ ਦੁਸ਼ਮਣ ਹੋ ਸਕਦਾ ਹੈ, ਅਤੇ ਅੱਜ ਦਾ ਇਕ ਦੋਸਤ ਕੱਲ੍ਹ ਨੂੰ ਸਾਡਾ ਦੁਸ਼ਮਣ ਬਣ ਸਕਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਇਹ ਸਾਰੀ ਵੰਡ ਸਥਿਤੀ ਸੰਬੰਧੀ ਜਾਂ ਪੱਖਪਾਤੀ ਹੈ। ਇਸੇ ਲਈ ਸ੍ਰੀ ਕਿ੍ਰਸ਼ਨ ਇਸ ਸਾਰੀ ਵੰਡ ਨੂੰ ਛੱਡ ਕੇ ਉਨ੍ਹਾਂ ਨਾਲ ਇੱਕ ਸਮਾਨ ਵਿਹਾਰ ਕਰਨ ਦਾ ਸੁਝਾਅ ਦਿੰਦੇ ਹਨ। ਸ੍ਰੀ ਕਿ੍ਰਸ਼ਨ ਇਸ਼ਾਰਾ ਕਰਦੇ ਹਨ ਕਿ ਚੀਜ਼ਾਂ, ਲੋਕਾਂ ਅਤੇ ਰਿਸ਼ਤਿਆਂ ਦੇ ਮਾਮਲੇ ਵਿੱਚ ਲੋਕਾਂ ਅਤੇ ਰਿਸ਼ਤਿਆਂ ਨੂੰ ਉਪਭੋਗ (ਵਰਤੋਂ) ਦੀ ਵਸਤੂ ਨਹੀਂ ਮੰਨਣਾ ਚਾਹੀਦਾ। ਧਿਆਨਯੋਗ ਹੈ ਕਿ ਜਿਨ੍ਹਾਂ ਨੂੰ ਲੋਕਾਂ ਅਤੇ ਰਿਸ਼ਤਿਆਂ ਦਾ ਕੌੜਾ ਅਨੁਭਵ ਰਿਹਾ ਹੋਵੇ, ਉਹ ਕਹਿੰਦੇ ਹਨ ਉਨ੍ਹਾਂ ਨੂੰ ਉਹ ਸਤਿਕਾਰ ਨਹੀਂ ਦਿੱਤਾ ਗਿਆ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਨੂੰ ਉਪਭੋਗ ਦੀ ਵਸਤੂ ਦੀ ਤਰ੍ਹਾਂ ਵਰਤਿਆ ਗਿਆ। ਅੰਤ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਯੋਗ ਉਸ ਲਈ ਨਹੀਂ ਹੈ ਜੋ ਬਹੁਤ ਜ਼ਿਆਦਾ ਖਾਂਦਾ ਹੋਵੇ ਜਾਂ ਬਿਲਕੁਲ ਵੀ ਨਾ ਖਾਂਦਾ ਹੋਵੇ, ਅਤੇ ਨਾ ਹੀ ਉਸ ਲਈ ਹੈ ਜੋ ਬਹੁਤ ਜ਼ਿਆਦਾ ਸੌਂਦਾ ਹੈ, ਜਾਂ ਜਾਗਦਾ ਰਹਿੰਦਾ ਹੈ’’ (6.16)। ਇਥੇ ਖਾਣ ਨੂੰ ਇੰਦਰੀਆਂ ਦੇ ਰੂਪਕ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਖਾਣ ਪੀਣ ਦੇ ਖੇਤਰ ਵਿੱਚ ਆਮ ਤੌਰ ਤੇ ਇਹ ਗੱਲ ਸਥਾਪਤ ਹੈ ਕਿ ਅਸੀਂ ਮਨ ਤੇ ਜੀਭ ਨੂੰ ਸੰਤੁਸ਼ਟ ਕਰਨ ਲਈ ਖਾਂਦੇ ਹਾਂ, ਨਾ ਕਿ ਸਰੀਰ ਦੀਆਂ ਲੋੜਾਂ ਦੇ ਅਨੁਸਾਰ। ਅਜਿਹਾ ਖਾਣ ਨਾਲ ਸਿਹਤ ਵੀ ਖਰਾਬ ਹੰੁਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀ ਅਪਮਾਨਜਨਕ ਬਾਤਚੀਤ ਅਤੇ ਹੋਰ ਇੰਦਰੀਆਂ ਦੀ ਦੁਰਵਰਤੋਂ ਨਾਲ ਦੁੱਖਾਂ ਵੱਲ ਜਾਣਾ ਨਿਸ਼ਚਿਤ ਹੈ। ਇਸੇ ਲਈ ਸ੍ਰੀ ਕਿ੍ਰਸ਼ਨ ਇੰਦਰੀਆਂ ਦੀ ਵਰਤੋਂ ਵਿੱਚ ਸੰਤੁਲਨ ਲਿਆਉਣ ਦੀ ਗੱਲ ਕਰਦੇ ਹਨ।
Listen Now

Love PodBriefly?

If you like Podbriefly.com, please consider donating to support the ongoing development.

Support Us