Episode Details

Back to Episodes
103. ਪੁੰਨ ਅਤੇ ਪਾਪ ਦੀਆਂ ਜੜ੍ਹਾਂ

103. ਪੁੰਨ ਅਤੇ ਪਾਪ ਦੀਆਂ ਜੜ੍ਹਾਂ

Season 7 Episode 103 Published 1 year, 5 months ago
Description
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਪ੍ਰਮਾਤਮਾ ਮਨੁੱਖਾਂ ਦੇ ਨਾ ਤਾਂ ਕਰਤਾਪਣ ਦੀ, ਨਾ ਕਰਮਾਂ ਦੀ ਤੇ ਨਾ ਹੀ ਕਰਮਫਲ ਦੇ ਸੰਯੋਗ ਦੀ ਹੀ ਰਚਨਾ ਕਰਦੇ ਹਨ, ਪਰ ਇਹ ਸਾਰਾ ਹੀ ਆਪਣੇ ਆਪ ਚੱਲਦਾ ਜਾ ਰਿਹਾ ਹੈ (5.14)। ਪ੍ਰਮਾਤਮਾ ਕੋਈ ਕਰਤਾ ਨਹੀਂ, ਸਗੋਂ ਇਕ ਸਰਿਸ਼ਟਾ ਜਾਂ ਰਚਨਾਹਾਰ ਜਾਂ ਰਚਨਾਤਮਿਕਤਾ ਹੈ। ਰਚਨਾਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇਕ ਘੁਮਿਆਰ ਦੀ ਤਰ੍ਹਾਂ ਹੈ ਜੋ ਮਿੱਟੀ ਦੇ ਬਰਤਨ  ਬਣਾਉਂਦਾ ਹੈ ਅਤੇ ਸਿ੍ਰਸ਼ਟੀ (ਬਰਤਨ) ਇਕ ਅਜ਼ਾਦ ਹਸਤੀ ਦੇ ਤੌਰ ਤੇ ਆਪਣੇ ਨਿਰਮਾਤਾ ਤੋਂ ਅਲੱਗ ਹੋ ਜਾਂਦੀ ਹੈ। ਦੂਜਾ, ਇਕ ਨਰਤਕੀ ਦੀ ਤਰ੍ਹਾਂ ਹੈ, ਜੋ ਨੱਚਣ ਦਾ ਸਿਰਜਣ ਕਰਦੀ ਹੈ। ਪਰ ਨਰਤਕੀ ਦੀ ਗੈਰ ਹਾਜ਼ਰੀ ਵਿੱਚ ਨੱਚਣ (ਸਿਰਜਣਾ) ਨਹੀਂ ਹੋ ਸਕਦਾ। ਭਗਵਾਨ ਇਕ ਨਰਤਕੀ ਦੇ ਸਮਾਨ ਹੈ, ਜਿੱਥੇ ਇਹ ਪੂਰਾ ਬ੍ਰਹਿਮੰਡ ਉਨ੍ਹਾਂ ’ਤੇ ਨਿਰਭਰ ਹੈ, ਪਰ ਉਹ, ਇਸ ਉੱਤੇ ਨਿਰਭਰ ਨਹੀਂ ਹਨ। ਇਸੇ ਲਈ ਨਾਚ ਕਰਨ ਵਾਲੇ ਸ਼ਿਵ ਨੂੰ ਨਟਰਾਜ ਅਤੇ ਸੰਗੀਤਕਾਰ ਸ੍ਰੀ ਕ੍ਰਿਸ਼ਨ ਨੂੰ ਮੁਰਾਰੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਭਗਵਾਨ ਨੂੰ ਇਕ ਰਸਾਇਣਕ ਪ੍ਰਤੀਕਿਰਿਆ ਵਿੱਚ ਉਤਪ੍ਰੇਰਕ ਦੇ ਰੂਪ ਵਿੱਚ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਇਕ ਉਤਪ੍ਰੇਰਕ ਦੀ ਹਾਜ਼ਰੀ ਨਾਲ ਰਸਾਇਣਕ ਪ੍ਰਤੀਕਿਰਿਆ ਜਾਰੀ ਰਹਿੰਦੀ ਹੈ ਜਦੋਂ ਕਿ ਉਤਪ੍ਰੇਰਕ ਆਪ ਕਿਸੇ ਵੀ ਪਰਿਵਰਤਨ ਵਿੱਚੋਂ ਨਹੀਂ ਗੁਜ਼ਰਦਾ ਹੈ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਉਹ ਸਰਵ ਵਿਆਪੀ ਕਿਸੇ ਦੇ ਪੰੁਨ ਜਾਂ ਪਾਪ ਨੂੰ ਗ੍ਰਹਿਣ ਨਹੀਂ ਕਰਦਾ ਹੈ। ਮਨੁੱਖ ਬਹਿਕਾਵੇ ਵਿੱਚ ਆ ਜਾਂਦਾ ਹੈ ਕਿਉਂਕਿ ਉਸਦਾ ਗਿਆਨ ਮੋਹ ਨਾਲ ਭ੍ਰਮਿਤ ਹੈ (5.15)। ਪਰ ਜਿਨ੍ਹਾਂ ਵਿੱਚ ਆਤਮ ਗਿਆਨ ਨਾਲ ਅਗਿਆਨ ਦਾ ਨਾਸ ਹੋ ਗਿਆ ਹੈ, ਉਨ੍ਹਾਂ ਵਿੱਚ ਗਿਆਨ ਪ੍ਰਮਾਤਮਾ ਨੂੰ ਪ੍ਰਕਾਸ਼ਮਾਨ ਸੂਰਜ ਦੇ ਸਮਾਨ ਪ੍ਰਗਟ ਕਰਦਾ ਹੈ (5.16)। ਭਗਵਾਨ ਸਿਨੇਮਾਘਰ ਦੇ ਪਰਦੇ ਦੀ ਤਰ੍ਹਾਂ ਹੈ, ਜਿੱਥੇ ਪਰਦੇ ਦਾ ਇਸ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਕਿ ਉਸ ਉੱਤੇ ਕੀ ਵਿਖਾਇਆ ਜਾ ਰਿਹਾ ਹੈ, ਜਦੋਂ ਕਿ ਦਰਸ਼ਕ ਵੱਖ-ਵੱਖ ਭਾਵਨਾਵਾਂ ਦਾ ਅਨੁਭਵ ਕਰਦੇ ਹਨ। ਇਹ ਚਲਚਿੱਤਰ ਹੋਰ ਕੁੱਝ ਨਹੀਂ ਬਲਕਿ ਪਰਛਾਵਾਂ ਹੈ, ਪਰ ਅਸੀਂ ਸਾਰੇ ਵੇਖ ਕੇ ਡੂੰਘੀ ਤਰ੍ਹਾਂ ਜੁੜੇ ਹੁੰਦੇ ਹਾਂ, ਜੋ ਭਾਵਨਾਵਾਂ ਅਤੇ ਨਿਰਣਿਆਂ ਨੂੰ ਲੰਬੇ ਸਮੇਂ ਤੱਕ ਚਲਾਉਣ ਵਾਲਾ ਪ੍ਰਭਾਵ ਪੈਦਾ ਕਰਦੇ ਹਨ। ਇਸ ਪੂਰੀ ਪ੍ਰਕਿਰਿਆ ਅੰਦਰ ਪਰਦਾ ਨਿਰਪੱਖ ਰਹਿੰਦਾ ਹੈ ਅਤੇ ਉਸ ਦਾ ਸਾਡੀਆਂ ਭਾਵਨਾਵਾਂ ਨਾਲ ਕੋਈ ਨਾਤਾ ਨਹੀਂ ਹੈ। ਸ੍ਰੀ ਕ੍ਰਿਸ਼ਨ ਨੇ ਪਹਿਲੇ ਇਸ ਸੰਦਰਭ ਵਿੱਚ ਮੋਹ ਕਲੀਲਮ (ਭਰਮ ਦਾ ਹਨੇ੍ਹਰਾ) ਸ਼ਬਦ ਦੀ ਵਰਤੋਂ ਕੀਤੀ ਸੀ (2.52)। ਇਕ ਵਾਰੀ ਜਦੋਂ ਅਸੀਂ ਇਸ ਮੋਹ ਤੋਂ ਬਾਹਰ ਹੋ ਜਾਂਦੇ ਹਾਂ ਤਾਂ ਸੂਰਜ ਵਾਂਗੂੰ ਚਮਕਣ ਲਈ ਜਾਗਰੂਕਤਾ ਉਜਾਗਰ ਹੋ ਜਾਂਦੀ ਹੈ।
Listen Now

Love PodBriefly?

If you like Podbriefly.com, please consider donating to support the ongoing development.

Support Us