Episode Details
Back to Episodes
65. ਨਿਰਸਵਾਰਥ ਕਿਰਿਆਵਾਂ ਸਰਵਉੱਚ ਸ਼ਕਤੀ ਰੱਖਦੀਆਂ ਹਨ
Season 7
Episode 65
Published 2 years, 2 months ago
Description
ਪਾਣੀ, ਧਰਤੀ ਉੱਤੇ ਜੀਵਨ ਦੇ ਲਈ ਜ਼ਰੂਰੀ ਹੈ ਅਤੇ ਸ੍ਰੀ ਕ੍ਰਿਸ਼ਨ ਨਿਰਸਵਾਰਥ ਕਾਰਜਾਂ ਨੂੰ ਸਮਝਾਉਣ ਲਈ ਮੀਂਹ (ਬਾਰਸ਼) ਦੀ ਉਦਾਹਰਨ ਦਿੰਦੇ ਹਨ (3.14)। ਮੂਲ ਰੂਪ ਵਿੱਚ ਬਾਰਸ਼ ਕੁਦਰਤੀ ਚੱਕਰ ਦਾ ਇਕ ਭਾਗ ਹੈ, ਜਿਸ ਵਿੱਚ ਗਰਮੀ ਕਾਰਨ ਪਾਣੀ ਭਾਫ ਬਣ ਕੇ ਉੱਡ ਜਾਂਦਾ ਹੈ, ਉਸ ਤੋਂ ਬਾਦ ਉਹ ਇਕੱਠਾ ਹੋ ਕੇ ਬੱਦਲ ਦਾ ਰੂਪ ਧਾਰਦਾ ਹੈ ਅਤੇ ਠੀਕ ਪ੍ਰਸਥਿਤੀਆਂ ਵਿੱਚ ਉਹ ਪਾਣੀ ਬਾਰਸ਼ ਦੇ ਰੂਪ ਵਿੱਚ ਵਾਪਸ ਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਨਿਰਸਵਾਰਥ ਕਾਰਜ ਸ਼ਾਮਲ ਹੈ ਅਤੇ ਸ੍ਰੀ ਕ੍ਰਿਸ਼ਨ ਉਸ ਨੂੰ ਯੱਗ ਕਹਿੰਦੇ ਹਨ। ਮਹਾਂਸਾਗਰ ਪਾਣੀ ਨੂੰ ਭਾਫ ਵਿੱਚ ਪ੍ਰਵਰਤਿਤ ਕਰਕੇ ਬੱਦਲ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਬੱਦਲ ਬਾਰਸ਼ ਵਿੱਚ ਬਦਲਣ ਲਈ ਖ਼ੁਦ ਦਾ ਬਲੀਦਾਨ ਕਰ ਦਿੰਦੇ ਹਨ। ਇਹ ਦੋਵੇਂ ਕਰਮ ਯੱਗ ਰੂਪੀ ਨਿਰਸਵਾਰਥ ਕਰਮ ਹਨ। ਸ੍ਰੀ ਕ੍ਰਿਸ਼ਨ ਇਸ਼ਾਰਾ ਕਰਦੇ ਹਨ ਕਿ ਯੱਗ ਦੀ ਨਿਰਸਵਾਰਥ ਕਿਰਿਆ ਸਰਵਉੱਚ ਵਾਸਤਵਿਕਤਾ ਜਾਂ ਸਰਵਉੱਚ ਸ਼ਕਤੀ ਰੱਖਦੀ ਹੈ (3.15)। ਸ਼ੁਰੂਆਤ ਵਿੱਚ ਇਸ ਸ਼ਕਤੀ ਦੀ ਵਰਤੋਂ ਕਰਕੇ ਈਸ਼ਵਰ ਨੇ ਸਿ੍ਰਸ਼ਟੀ ਦੀ ਰਚਨਾ ਕੀਤੀ (3.10) ਅਤੇ ਸਭ ਨੂੰ ਇਹ ਸਲਾਹ ਦਿੱਤੀ ਕਿ ਇਸ ਦੀ ਵਰਤੋਂ ਕਰ ਕੇ ਖੁਦ ਨੂੰ ਅੱਗੇ ਲੈ ਕੇ ਜਾਵੋ (3.11)। ਇਹ ਹੋਰ ਕੁੱਝ ਨਹੀਂ ਸਗੋਂ ਯੱਗ ਦੀ ਨਿਰਸਵਾਰਥ ਕਿਰਿਆ ਦੇ ਮਾਧਿਅਮ ਰਾਹੀਂ ਉਸ ਸਰਵਉੱਚ ਸੱਚ ਦੇ ਨਾਲ ਖੁਦ ਨੂੰ ਜੋੜਨਾ ਹੈ ਅਤੇ ਉਸ ਦੀ ਸ਼ਕਤੀ ਦੀ ਵਰਤੋਂ ਕਰਨਾ ਹੈ। ਬਾਰਸ਼ ਦੀ ਇਸ ਆਪਸ ਵਿੱਚ ਜੁੜੀ ਹੋਈ ਪ੍ਰਕਿਰਿਆ ਵਿੱਚ ਜੇ ਬੱਦਲ ਅਭਿਮਾਨ ਮਹਿਸੂਸ ਕਰਦੇ ਅਤੇ ਪਾਣੀ ਨੂੰ ਜਮ੍ਹਾਂ ਰੱਖਦੇ, ਤਾਂ ਇਹ ਚੱਕਰ ਨੇ ਟੁੱਟ ਜਾਣਾ ਸੀ। ਸ੍ਰੀ ਕ੍ਰਿਸ਼ਨ ਅਜਿਹੇ ਜਮ੍ਹਾਂਖੋਰਾਂ ਨੂੰ ਚੋਰ ਕਹਿੰਦੇ ਹਨ ਜਿਹੜੇ ਇਨ੍ਹਾਂ ਚੱਕਰਾਂ ਨੂੰ ਨਸ਼ਟ ਕਰਨ ਦਾ ਕੰਮ ਕਰਦੇ ਹਨ (3.12)। ਦੂਜੇ ਪਾਸੇ ਜਦੋਂ ਵਰਖਾ ਦੀ ਨਿਰਸੁਆਰਥ ਕਿਰਿਆ ਜਾਰੀ ਰਹਿੰਦੀ ਹੈ ਤਾਂ ਬੱਦਲ ਬਣਦੇ ਰਹਿੰਦੇ ਹਨ। ਸ੍ਰੀ ਕ੍ਰਿਸ਼ਨ ਇਸ ਚੱਕਰ ਦੇ ਹਿੱਸੇਦਾਰਾਂ ਲਈ ਇਕ ਦੂਜੇ ਦੀ ਮਦਦ ਕਰਨ ਵਾਸਤੇ ‘ਦੇਵ’ ਸ਼ਬਦ ਦੀ ਵਰਤੋਂ ਕਰਦੇ ਹਨ। ਇਹ ਨਿਰਸਵਾਰਥ ਕਰਮ ਬਹੁਤ ਕੁੱਝ ਵਾਪਸ ਦਿੰਦੇ ਹਨ, ਜਿਵੇਂ ਸਮੁੰਦਰ ਨੂੰ ਬਾਰਸ਼ ਦੁਆਰਾ ਪਾਣੀ ਵਾਪਸ ਮਿਲ ਜਾਂਦਾ ਹੈ। ਇਸ ਲਈ ਜਮ੍ਹਾਂਖੋਰਾਂ ਦੇ ਬਜਾਇ ਇਸ ਚੱਕਰ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਇਹ ਸਾਨੂੰ ਸਾਰੇ ਪਾਪਾਂ ਤੋਂ ਮੁਕਤੀ ਦਿਵਾ ਦੇਵੇਗਾ ਕਿਉਂਕਿ ਜਮ੍ਹਾਂਖੋਰੀ ਇਕ ਮੂਲ ਪਾਪ ਹੈ (3.13)। ਸ੍ਰੀ ਕ੍ਰਿਸ਼ਨ ਚਿਤਾਵਨੀ ਦਿੰਦੇ ਹਨ ਕਿ ਸਵਾਰਥੀ ਕਰਮ ਸਾਨੂੰ ਕਰਮ ਬੰਧਨ ਵਿੱਚ ਬੰਨ੍ਹਦੇ ਹਨ ਅਤੇ ਉਹ ਸਾਨੂੰ ਉਪਰੋਕਤ ਯੱਗ ਦੀ ਤਰ੍ਹਾਂ ਪੂਰੀ ਤਾਕਤ ਨਾਲ ਕਰਨ ਦੀ ਸਲਾਹ ਦਿੰਦੇ ਹਨ (3.9)। ਇਹ ਸੰਸਾਰ ਪਰਸਪਰ ਸੰਬੰਧਾਂ ਅਤੇ ਆਪਸੀ ਨਿਰਭਰਤਾ ਉੱਤੇ ਟਿਕਿਆ ਹੋਇਆ ਹੈ, ਜਿੱਥੇ ਹਰ ਇਕ ਇਕਾਈ ਇਕ ਚੱਕਰ ਜਾਂ ਕਿਸੇ ਹੋਰ ਦਾ ਹਿੱਸਾ ਹੈ, ਉਹ ਕਿਸੇ ਚੀਜ਼ ਜਾਂ ਕਿਸੇ ਹੋਰ ਉੱਤੇ ਨਿਰਭਰ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਸਾਡਾ ਇਕ ਹਿੱਸਾ ਦੂਜੇ ਹਿੱਸੇ ਵਿੱਚ ਮੌਜੂਦ ਹੈ ਅਤੇ ਦੂਜਿਆਂ ਦਾ ਕੋਈ ਹਿੱਸਾ ਸਾਡੇ ਵਿੱਚ ਮੌਜੂਦ ਹੈ।