Episode Details
Back to Episodes
96. ਬੁੱਧੀਮਾਨੀ ਸਾਡੇ ਅਪਣੇ ਅੰਦਰ ਹੈ
Season 7
Episode 96
Published 1 year, 7 months ago
Description
ਇਕ ਵਾਰ ਬ੍ਰਾਹਮਾ (ਸਿ੍ਰਸ਼ਟੀ ਦਾ ਰਚਨਹਾਰ) ਸੋਚ ਰਿਹਾ ਸੀ ਕਿ ਉਸ ਬੁੱਧੀਮਾਨੀ ਨੂੰ ਕਿੱਥੇ ਛੁਪਾਇਆ ਜਾਵੇ ਜਿਸਨੂੰ ਪ੍ਰਾਪਤ ਕਰਕੇ ਹੋਰ ਕੁਝ ਵੀ ਪ੍ਰਾਪਤ ਕਰਨ ਦੀ ਇੱਛਾ ਬਾਕੀ ਨਾ ਰਹੇ। ਉਸਦੀ ਪਤਨੀ ਉਸ ਨੂੰ ਕਿਸੇ ਉੱਚੇ ਪਹਾੜ ਜਾਂ ਡੂੰਘੇ ਸਮੁੰਦਰ ਵਿੱਚ ਰੱਖਣ ਦੀ ਸਲਾਹ ਦਿੰਦੀ ਹੈ, ਪਰ ਇਨ੍ਹਾਂ ਦੋਵਾਂ ਨੂੰ ਛੱਡ ਦਿੱਤਾ ਗਿਆ ਕਿਉਂਕਿ ਇਨਸਾਨ ਪਹਾੜ ਵੀ ਚੜ੍ਹ ਸਕਦਾ ਹੈ ਤੇ ਸਮੁੰਦਰ ਵਿੱਚ ਤੈਰ ਵੀ ਸਕਦਾ ਹੈ। ਫਿਰ ਇਸ ਬੁੱਧੀ ਨੂੰ ਇਨਸਾਨ ਦੇ ਅੰਦਰ ਹੀ ਰੱਖਣ ਦਾ ਫੈਸਲਾ ਲਿਆ ਗਿਆ, ਜਦੋਂ ਕਿ ਇਨਸਾਨ ਜੀਵਨ ਭਰ ਇਸ ਨੂੰ ਬਾਹਰ ਖੋਜਦਾ ਰਹਿੰਦਾ ਹੈ। ਇਹ ਰੂਪਕ ਸਾਡੇ ਲਈ ਸਮਝਣਾ ਆਸਾਨ ਬਣਾਉਂਦਾ ਹੈ ਜਦੋਂ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਨਿਸ਼ਚਿਤ ਰੂਪ ਵਿੱਚ ਇਸ ਦੁਨੀਆ ਵਿੱਚ ਗਿਆਨ ਜਿੰਨੀ ਪਵਿੱਤਰ ਵਸਤੂ ਕੋਈ ਨਹੀਂ। ਨਿਯਤ ਸਮੇਂ ਵਿੱਚ ਜੋ ਯੋਗ ਵਿੱਚ ਸਿੱਧੀ ਪ੍ਰਾਪਤ ਕਰ ਲੈਂਦਾ ਹੈ, ਉਹ ਇਸ ਨੂੰ ਅਪਣੇ ਅੰਦਰ ਪ੍ਰਾਪਤ ਕਰ ਲੈਦਾ ਹੈ (4.38)। ਇਸ ਦਾ ਸਾਰ ਤੱਤ ਇਹ ਹੈ ਕਿ ਬੁੱਧੀ ਸਾਡੇ ਅਪਣੇ ਅੰਦਰ ਹੈ ਅਤੇ ਉਸੇ ਮਾਤਰਾ ਵਿੱਚ ਸਾਡੇ ਸਭਨਾਂ ਪਾਸ ਹੈ। ਇਹ ਸਿਰਫ ਇਸ ਨੂੰ ਅਪਣੇ ਅਤੇ ਦੂਜਿਆਂ ਦੇ ਅੰਦਰ ਸਾਕਾਰ ਕਰਨ ਦਾ ਸਵਾਲ ਹੈ। ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ, ਸ਼ਰਧਾਵਾਨ ਅਤੇ ਜਿਨ੍ਹਾਂ ਨੇ ਅਪਣੀਆਂ ਇੰਦਰੀਆਂ ਤੇ ਜਿੱਤ ਪ੍ਰਾਪਤ ਕਰ ਲਈ ਹੈ, ਗਿਆਨ ਪ੍ਰਾਪਤ ਕਰਕੇ ਪਰਮਸ਼ਾਂਤੀ ਨੂੰ ਪਾ ਲੈਂਦੇ ਹਨ (4.39)। ਸ੍ਰੀ ਕਿ੍ਰਸ਼ਨ ਇਸਦੇ ਉਲਟ ਦੱਸਦੇ ਹੋਏ ਕਹਿੰਦੇ ਹਨ, ਸ਼ਰਧਾ ਰਹਿਤ ਅਗਿਆਨੀ ਨਸ਼ਟ ਹੋ ਜਾਂਦਾ ਹੈ, ਅਤੇ ਉਸ ਲਈ ਇਸ ਦੁਨੀਆਂ ਵਿੱਚ ਤੇ ਹੋਰ ਕਿਸੇ ਵੀ ਥਾਂ ਤੇ ਕੋਈ ਖ਼ੁਸ਼ੀ ਨਹੀਂ ਹੋ ਸਕਦੀ (4.40)। ਗੀਤਾ ਵਿੱਚ ਸ਼ਰਧਾ ਇਕ ਮੂਲ ਉਪਦੇਸ਼ ਹੈ। ਭਗਤੀ ਜਾਂ ਸਕਾਰਾਤਮਕ ਸੋਚ ਇਸਦੇ ਨਜ਼ਦੀਕੀ ਅਰਥ ਹਨ। ਸ੍ਰੀ ਕਿ੍ਰਸ਼ਨ ਕਈ ਥਾਵਾਂ ਤੇ ਸ਼ਰਧਾ ਦੀ ਗੱਲ ਕਰਦੇ ਹਨ ਅਤੇ ਅਰਜਨ ਨੂੰ ਸ਼ਰਧਾਵਾਨ ਬਣਨ ਲਈ ਉਤਸਾਹਿਤ ਕਰਦੇ ਹਨ। ਸ਼ਰਧਾ ਸਾਡੀ ਮਨਪਸੰਦ ਕਰਮਫਲ ਪ੍ਰਾਪਤ ਕਰਨ ਦਾ ਕੋਈ ਧਾਰਮਿਕ ਕਾਰਜ (ਅਨੁਸ਼ਠਾਨ) ਨਹੀਂ ਹੈ, ਸਗੋਂ ਜੋ ਕੁਝ ਵੀ ਸਾਡੇ ਰਸਤੇ ਵਿੱਚ ਆਉਂਦਾ ਹੈ, ਉਸ ਨੂੰ ਨਿਰਮਾਣਤਾ ਨਾਲ ਸਵੀਕਾਰ ਕਰਨ ਦੀ ਆਂਤਰਿਕ ਸ਼ਕਤੀ ਹੈ। ਕੋਲ ਮੌਜੂਦਾ ਹਸਤੀ ਦੀ ਇੱਛਾ ਤੋਂ ਵੱਖਰੀ ਕੋਈ ਇੱਛਾ ਨਹੀਂ ਹੋ ਸਕਦੀ। ਇੰਦਰੀਆਂ ਨੂੰ ਵੱਸ ਵਿੱਚ ਕਰਨਾ ਗੀਤਾ ਦਾ ਅਭਿੰਨ ਅੰਗ ਹੈ। ਸ੍ਰੀ ਕਿ੍ਰਸ਼ਨ ਅਣਨਿਯੰਤਰਿਤ ਇੰਦਰੀਆਂ ਦੀ ਤੁਲਨਾ ਜੰਗਲੀ ਘੋੜਿਆਂ ਨਾਲ ਕਰਦੇ ਹਨ ਅਤੇ ਸਾਨੂੰ ਉਨ੍ਹਾਂ ਨੂੰ ਇਕ ਟ੍ਰੇਨਰ ਦੀ ਤਰ੍ਹਾਂ ਨਿਯੰਤਰਿਤ ਕਰਨ ਲਈ ਕਹਿੰਦੇ ਹਨ ਜੋ ਉਨ੍ਹਾਂ ਘੋੜਿਆਂ ਨੂੰ ਸਮਝਾ ਕੇ ਉਨ੍ਹਾਂ ਦੀ ਸਵਾਰੀ ਕਰਦਾ ਹੈ। ਨਿਸ਼ਚੇ ਹੀ ਇਸਨੂੰ ਜਾਗਰੂਕਤਾ ਕਿਹਾ ਜਾਂਦਾ ਹੈ, ਦਮਨ ਨਹੀਂ।